ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੋਦਾਵਰੀਸਰ ਸਾਹਿਬ

ਸ਼੍ਰੀ ਆਨੰਦਪੁਰ ਸਾਹਿਬ ਤੋਂ ਚਲਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ ਆਲਮਗੀਰ ਸਾਹਿਬ, ਦੀਨਾ, ਕੋਟਕਪੂਰਾ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਨੇ ਕੋਟਕਪੂਰਾ ਦੇ ਚੌਧਰੀ ਕਪੂਰੇ ਤੋਂ ਮੁਗਲਾਂ ਦੇ ਨਾਲ ਜੰਗ ਲੜਨ ਲਈ ਉਸਦਾ ਕਿਲਾ ਮੰਗਿਆ ਪਰ ਉਸ ਨੇ ਮੁਗਲਾਂ ਦੇ ਡਰ ਤੋਂ ਮਨਾਂ ਕਰ ਦਿੱਤਾ | ਉਥੋਂ ਚਲ ਕੇ ਗੁਰੂ ਸਾਹਿਬ ਇਥੇ ਸੰਗਣੇ ਦਰਖਤਾਂ ਦੀ ਛਾਂ ਦੇਖਕੇ ਵਿਰਾਜਮਾਨ ਹੋਏ | ਆਪਣਾ ਘੋੜਾ ਬੇਰੀ ਦੇ ਨਾਲ ਬੰਨ ਕੇ ਗੁਰੂ ਸਾਹਿਬ ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ | ਜਦੋਂ ਗੁਰੂ ਸਾਹਿਬ ਦੇ ਆਉਣ ਦੀ ਖਬਰ ਸੋਢੀ ਕੋਲ ਨੂੰ ਮਿਲੀ ਉਹ ਦਰਸ਼ਨਾਂ ਲਈ ਆਏ ਅਤੇ ਗੁਰੂ ਸਾਹਿਬ ਦੇ ਨਾਲ ਬਚਨ ਬਿਲਾਸ ਕੀਤੇ | ਗੁਰੂ ਸਾਹਿਬ ਨੇ ਸਿੰਘਾਂ ਨੂੰ ਜੱਲ ਛਕਾਉਣ ਦਾ ਹੁਕਮ ਦਿੱਤਾ ਤਾਂ ਸਿੰਘਾਂ ਨੇ ਇਸ ਢਾਬ ਤੋਂ ਪਾਣੀ ਲਿਆਂਦਾ | ਪਾਣੀ ਵੇਖ ਕੇ ਸੋਢੀ ਕੋਲ ਜੀ ਬੋਲੇ ਇਥੇ ਤਾਂ ਪੰਛੀ ਅਤੇ ਜਾਨਵਰ ਜੱਲ ਛਕਦੇ ਹਨ ਇਸ ਲਈ ਇਹ ਸਾਫ਼ ਨਹੀਂ ਹੈ | ਗੁਰੂ ਸਾਹਿਬ ਨੇ ਕਿਹਾ ਇਹ ਜੱਲ ਤਾਂ ਗੋਦਾਵਰੀ ਦੀ ਮਹਾਨਤਾ ਰਖਦਾ ਹੈ | ਗੁਰੂ ਸਾਹਿਬ ਨੇ ਇਸ ਸਰੋਵਰ (ਢਾਬ ) ਨੂੰ ਗੋਦਾਵਰੀ ਦਾ ਵਰ ਦਿੱਤਾ | ਇਹ ਸੁਣ ਕੇ ਸੋਢੀ ਕੋਲ ਜੀ ਬਹੁਤ ਖੂਸ਼ ਹੋਏ | ਇਥੇ ਹੀ ਸੋਢੀ ਕੋਲ ਜੀ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਅਮ੍ਰਿਤ ਛਕਿਆ | ਇਸ ਤੋਂ ਬਾਅਦ ਕੋਲ ਜੀ ਨੇ ਗੁਰੂ ਸਾਹਿਬ ਨੂੰ ਬਸਤਰ ਭੇਂਟ ਕੀਤੇ | ਗੁਰੂ ਸਾਹਿਬ ਨੇ ਪੁਰਾਣੇ ਜੰਗੀ ਬਸਤਰ ਉਤਾਰ ਕੇ ਅੰਗੀਠਾ ਬਾਲ ਕੇ ਅਗਨ ਭੇਂਟ ਕਰਨ ਲੱਗੇ ਤਾਂ ਸੋਢੀ ਕੋਲ ਜੀ ਨੇ ਕਿਹਾ ਕੇ ਇਹ ਬਸਤਰ ਸਾਨੂੰ ਬਖਸ਼ ਦੇਵੋ ਅਸੀਂ ਦਰਸ਼ਨ ਕਰਿਆ ਕਰਾਂਗੇ | ਗੁਰੂ ਸਾਹਿਬ ਨੇ ਖੂਸ਼ ਹੋ ਕੇ ਉਹ ਬਸਤਰ ਕੋਲ ਜੀ ਨੂੰ ਦੇ ਦਿੱਤੇ ਅਤੇ ਵਰ ਦਿੱਤਾ ਕੇ ਜੋ ਕੋਈ ਵੀ ਪ੍ਰੇਮ ਨਾਲ ਦਰਸ਼ਨ ਕਰੇਗਾ ਉਸਨੂੰ ਸਾਡੇ ਹੀ ਦਰਸ਼ਨਾਂ ਦਾ ਫ਼ਲ ਮਿਲੇਗਾ ਉਹ ਬਸਤਰ ਅਜ ਵੀ ਇਸ ਪਰਿਵਾਰ ਕੋਲ ਮੋਜੂਦ ਹਨ |

ਜਦੋਂ ਗੁਰੂ ਸਾਹਿਬ ਆਪਣੇ ਨੀਲੇ ਬਸਤਰ ਅਗਨ ਭੇਂਟ ਕਰਨ ਲੱਗੇ ਸੀ ਤਾਂ ਮਾਨ ਸਿੰਘ ਨੇ ਬੇਨਤੀ ਕਿਤੀ ਗੁਰੂ ਜੀ ਨੀਲੇ ਚੋਲੇ ਦੀ ਨਿਸ਼ਾਨੀ ਦੇ ਦੇਵੋ | ਗੁਰੂ ਸਾਹਿਬ ਨੇ ਖੁਸ਼ ਹੋ ਕੇ ਮਾਨ ਸਿੰਘ ਨੂੰ ਨੀਲੇ ਚੋਲੇ ਦਾ ਇਕ ਹਿਸਾ ਪਾੜਕੇ ਦੇ ਦਿੱਤਾ | ਮਾਨ ਸਿੰਘ ਨੇ ਚੋਲੇ ਦਾ ਹਿਸਾ ਲੈਕੇ ਆਪਣੇ ਸੀਸ ਤੇ ਸਜਾ ਲਿਆ | ਖਾਲਸੇ ਦੇ ਫ਼ਰਲੇ ਦਾ ਜਨਮ ਇਥੋਂ ਹੀ ਹੋਇਆ | ਗੁਰੂ ਸਾਹਿਬ ਇਥੇ ਚਾਰ ਦਿਨ ਸੰਗਤ ਨੂੰ ਨਿਹਾਲ ਕਰਦੇ ਹੋਏ ਬਹਿਬਲ ਟਿੱਬੀ ਸਾਹਿਬ ਵੱਲ ਨੂੰ ਚਲੇ ਗਏ

ਗੁਰੂ ਸਾਹਿਬ ਦੇ ਬਸਤਰ ਪਿੰਡ ਵਿਚ ਸੋਢੀ ਕੋਲ ਜੀ ਪਰਿਵਾਰ ਕੋਲ ਉਹਨਾਂ ਦੇ ਘਰ ਵਿਚ ਸ਼ੁਸ਼ੋਬਿਤ ਹਨ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੋਦਾਵਰੀਸਰ ਸਾਹਿਬ, ਢਿਲਵਾਂ ਕਲਾਂ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਪਿੰਡ :- ਢਿਲਵਾਂ ਕਲਾਂ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com