ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਪਿੰਡ ਰਾਮੇਆਣਾ ਤਹਿਸੀਲ ਜੈਤੋ ਜ਼ਿੱਲਾ ਫ਼ਰੀਦਕੋਟ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਪੰਹੁਚੇ ਤਾਂ ਇਕ ਕਿਸਾਨ ਇਥੇ ਡੇਲੇ ਤੋੜ ਰਿਹਾ ਸੀ | ਗੁਰੂ ਸਾਹਿਬ ਨੇ ਪੁਛਿਆ ਕਿ ਭਾਈ ਤੇਰੀ ਝੋਲੀ ਵਿਚ ਕੀ ਹੈ ਸਾਨੂੰ ਵੀ ਦਿਖਾਉ | ਕਿਸਾਨ ਨੇ ਇਕ ਮੁਠੀ ਭਰ ਕੇ ਗੁਰੂ ਸਾਹਿਬ ਨੂੰ ਦਿੱਤੇ | ਜਦ ਗੁਰੂ ਸਾਹਿਬ ਨੇ ਡੇਲੇ ਮੁੰਹ ਵਿਚ ਪਾਇਆ ਤਾਂ ਉਹ ਕੋੜਾ ਸੀ ਤਾਂ ਗੁਰੂ ਸਾਹਿਬ ਨੇ ਕਿਹਾ ਕੇ ਭਾਈ ਇਹਨਾਂ ਨੂੰ ਸੁੱਟ ਦਿਉ | ਗੁਰੂ ਸਾਹਿਬ ਦੇ ਵਾਰ ਵਾਰ ਕਹਿਣ ਤੇ ਉਸ ਕਿਸਾਨ ਨੇ ਥੋੜੇ ਥੋੜੇ ਸੁੱਟ ਦਿੱਤੇ ਅਤੇ ਚੋਥਾ ਹਿਸਾ ਰਖ ਲਏ | ਗੁਰੂ ਸਾਹਿਬ ਬੋਲੇ ਭਲੇ ਲੋਕਾ ਜੇ ਸਾਰੇ ਡੇਲੇ ਸੁੱਟ ਦਿਂਦਾ ਤਾਂ ਹਮੇਸ਼ਾ ਲਈ ਸਪ ਰੂਪੀ ਕਾਲ੍ਹ ਨਿਕਲ ਜਾਂਦਾ, ਹੁਣ ਚੋਥਾ ਹਿਸਾ ਰਹਿ ਜਾਏਗਾ | ਪਰ ਸਮਾਂ ਆਉਣ ਤੇ ਉਹ ਵੀ ਨਿਕਲ ਜਾਏਗਾ ਅਤੇ ਇਸ ਦੇਸ਼ ਦਾ ਅੰਨ ਵਿਦੇਸ਼ਾਂ ਤਕ ਲੋਕ ਖਾਣਗੇ | ਇਥੇ ਹੀ ਜੰਡ ਦੇ ਦਰਖਤ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆਂ ਅਤੇ ਸੱਪ ਰੂਪੀ ਕਾਲ ਨੂੰ ਫ਼ੜਕੇ ਆਪਣੇ ਕਮਰ ਕਸੇ ਨਾਲ ਬੰਨ ਲਿਆ | ਜੋ ਕੇ ਬਾਅਦ ਵਿਚ ਸਿੰਘਾ ਦੇ ਭੁਲੇਖੇ ਨਾਲ ਗੁਰਦੁਆਰਾ ਸ਼੍ਰੀ ਸੁਹਾਵਾ ਸਾਹਿਬ ਵਿਖੇ ਰਿਹਾ ਹੋ ਗਿਆ |

ਐਨੀ ਦੇਰ ਨੂੰ ਮਜੈਲ ਜੋ ਕਿ ਅਨੰਦਪੁਰ ਤੋਂ ਭਜ਼ ਗਏ ਸਨ ਉਹ ਆ ਗਏ | ਉਹ ਗੁਰੂ ਸਾਹਿਬ ਨੂੰ ਸਮਝਾਉਣ ਲਗੇ ਕਿ ਸਾਡਾ ਕਹਿਣਾ ਮਨੋ ਅਤੇ ਬਾਦਸ਼ਾਹ ਨਾਲ ਵੈਰ ਨਾ ਲਵੋ ਅਸੀਂ ਤੁਹਾਡੀ ਸੁਲਾਹ ਕਰਵਾ ਦਿਂਦੇ ਹਾਂ | ਪਰ ਜੇ ਤੁਸੀਂ ਤੁਰਕਾਂ ਨਾਲ ਆਡਾ ਲਾਈ ਰਖੋਗੇ ਤਾਂ ਬਹੁਤ ਕਲੇਸ਼ ਹੋਣਗੇ | ਇਹ ਗਲਾਂ ਸੁਣ ਕੇ ਗੁਰੂ ਸਾਹਿਬ ਨੂੰ ਬੜਾ ਦੁਖ ਹੋਇਆ ਅਤੇ ਬੋਲੇ ਕਿ ਸਾਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ, ਪੰਜਵੇ ਪਾਤਸ਼ਾਹ ਜੀ ਦੀ ਸ਼ਹੀਦੀ, ਨੋਂਵੇ ਪਾਤਸ਼ਾਹ ਜੀ ਦੀ ਸ਼ਹੀਦੀ, ਅਤੇ ਜਦ ਸਾਹਿਬਜਾਦਿਆਂ ਨੂੰ ਨੀਹਾਂ ਵਿਚ ਚਿਣਵਾਇਆ ਗਈਆ ਸੀ ਉਸ ਵਖਤ ਤੁਸੀਂ ਕਿਥੇ ਸੀ | ਫ਼ੇਰ ਗੁਰੂ ਸਾਹਿਬ ਨੇ ਉਹਨਾ ਨੂੰ ਕਿਹਾ ਕਿ ਜੇ ਉਹ ਸਿਖੀ ਨਹੀਂ ਨਿਭਾ ਸਕਦੇ ਤਾਂ ਉਹ ਗੁਰੂ ਸਾਹਿਬ ਨੂੰ ਲਿਖਤੀ ਰੁਪ ਵਿਚ ਦੇ ਦੇਣ | ਉਹਨਾ ਦੇ ਮੁਖੀ ਨੇ ਸਭ ਨਾਲ ਸਲਾਹ ਕਿਤੀ ਅਤੇ ਆਪਣੀ ਮੁਗਲਾਂ ਨਾਲ ਨਾਂ ਲੜਣ ਦੀ ਅਸਮ੍ਰਥਤਾ ਤੇ ਵਿਚਾਰ ਕਿਤਾ ਅਤੇ ਗੁਰੂ ਸਾਹਿਬ ਨੂੰ ਲਿਖ ਕੇ ਦੇਣਾ ਹੀ ਬੇਹਤਰ ਸਮਝਿਆ | ਉਹ ਨਾ ਵਲੋਂ ਲੋਖਤੀ ਰੁਪ ਵਿਚ ਦਿਤੇ ਗਏ ਨੂੰ ਬੇਦਾਵਾ ਕਿਹਾ ਜਾਂਦਾ ਹੈ | ਇਸ ਪਿਛੋਂ ਗੁਰੂ ਸਾਹਿਬ ਨੂੰ ਪਤਾ ਲਗਿਆ ਕੇ ਮੁਗਲ ਫ਼ੋਜ਼ ਪਿਛੇ ਆ ਰਹੀ ਹੈ ਤਾਂ ਗੁਰੂ ਸਾਹਿਬ ਨੇ ਸਿੰਘਾ ਦੇ ਨਾਲ ਇਥੋ ਖਿਦਰਾਣੇ ਦੀ ਢਾਬ (ਮੁਕਤਸਰ) ਵਲ ਚਲਣਾ ਸ਼ੁਰੂ ਕਿਤਾ | ਭਾਈ ਮਹਾ ਸਿੰਘ ਅਤੇ ਮਾਈ ਭਾਗੋ ਜੀ ਨੇ ਇਹ ਸਾਰੇ ਵਾਕਿਆ ਉਤੇ ਵਿਚਾਰ ਕਿਤਾ ਕੇ ਇਹ ਮਾੜਾ ਹੋਇਆ ਹੈ | ਸਾਰੇ ਸਿੰਘਾ ਨਾਲ ਵਿਚਾਰ ਕਰਕੇ ਗੁਰੂ ਸਾਹਿਬ ਦਾ ਸਾਥ ਦੇਣ ਲਈ ਪ੍ਰੇਰਤ ਕਿਤਾ | ਇਹ ਸਿੰਘ ਮੁੜ ਗੁਰੂ ਸਾਹਿਬ ਦਾ ਸਾਥ ਦੇਣ ਲਈ ਤਿਆਰ ਹੋ ਗਏ ਅਤੇ ਭਾਈ ਮਹਾ ਸਿੰਘ ਅਤੇ ਮਾਈ ਭਾਗੋ ਜੀ ਅਗਵਾਈ ਵਿਚ ਖਿਦਰਾਣੇ ਦੀ ਢਾਬ ਵਿਖੇ ਪੰਹੁਚੇ ਅਤੇ ਜੰਗ ਵਿਚ ਗੁਰੂ ਸਾਹਿਬ ਦਾ ਸਾਥ ਦਿਤਾ | ਮੁਗਲਾਂ ਨਾਲ ਲੜਦਿਆਂ ਇਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਿਤੀਆਂ | ਅਰਦਾਸ ਵਿਚ ਇਹਨਾਂ ਨੂੰ ਚਾਲੀ ਮੁਕਤਿਆਂ ਨੇ ਨਾਂ ਨਾਲ ਜਾਣਿਆ ਜਾਂਦਾ ਹੈ |

ਤਸਵੀਰਾਂ ਲਇਆਂ ਗਈਆਂ :-26-July, 2009.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਰਾਮੇਆਣਾ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਪਿੰਡ ਰਾਮੇਆਣਾ
    ਜ਼ਿਲਾ :- ਫ਼ਰੀਦਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com