ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਵਿਚ ਸਥਿਤ ਹੈ | ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਰਾਜੋਰੀ ਦੇ ਮਿਨਹਾਸ ਰਾਜ ਪੂਤ ਪਰਿਵਾਰ ਦੇ ਵਿਚ ਹੋਇਆ ਜੋ ਅਜ ਅਲ ਜਂਮੂ ਅਤੇ ਕਸ਼ਮੀਰ ਵਿਚ ਸਥਿਤ ਹੈ | ਉਹਨਾਂ ਦੇ ਬਚਪਨ ਦ ਨਾਮ ਲਛਮਣ ਦਾਸ ਸੀ | ਬਚਪਨ ਵਿਚ ਬਾਬਾ ਜੀ ਘੋੜ ਸਵਾਰੀ, ਕੁਸ਼ਤੀ ਅਤੇ ਸ਼ਿਕਾਰ ਖੇਡਦੇ ਸੀ | ਇਕ ਵਾਰ ਬਾਬਾ ਜੀ ਨੇ ਇਕ ਗਰਭਵਤੀ ਹਿਰਨੀ ਸ਼ਿਕਾਰ ਕੀਤਾ | ਊਹਨਾ ਦੇ ਸਾਹਮਣੇ ਹੀ ਹਿਰਨੀ ਦੀ ਮੋਤ ਨੇ ਬਾਬਾ ਜੀ ਤੇ ਗਹਿਰਾ ਅਸਰ ਪਾਇਆ ਅਤੇ ਉਹ ਅਪਣਾ ਸਾਰਾ ਕੁਝ ਤਿਆਗ ਕੇ ਬੈਰਾਗੀ ਸਾਧੁ ਜਾਨ ਕੀ ਦਾਸ ਦੇ ਚੇਲੇ ਬਣ ਗਏ | ਜਾਨ ਕੀ ਦਾਸ ਨੇ ਉਹਨਾਂ ਮਾਧੋ ਦਾਸ ਦਾ ਨਾਮ ਦਿਤਾ | ਜਾਨ ਕੀ ਦਾਸ ਦੇ ਨਾਲ ਭਾਰਤ ਦੀ ਯਾਤਰਾ ਕਰਦੇ ਹੋਏ ਉਹ ਨਾਂਦੇੜ ਮਹਾਰਸ਼ਟਰਾ ਪਹੁੰਚੇ | ਇਹ ਸਥਾਨ ਗੋਦਾਵਰੀ ਦੇ ਕੰਡੇ ਤੇ ਸਥਿਤ ਹੈ | ਇਥੇ ਬਾਬਾ ਜੀ ਨੇ ਅਪਣੀ ਕੁਟੀਆ ਬਣਾਈ ਅਤੇ ਤਪ ਕਰਨ ਲੱਗੇ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਰਾਜਾ ਬਹਾਦਰ ਸ਼ਾਹ ਨਾਲ ਦਖਣ ਵਲ ਆਏ ਤਾਂ ਉਹਨਾਂ ਨੇ ਵੀ ਨਾਂਦੇੜ ਵਿਖੇ ਡੇਰੇ ਲਾਏ | ਗੁਰੂ ਸਾਹਿਬ ਮਾਧੋ ਦਾਸ ਨੁੰ ਮਿਲਣ ਇਥੀ ਆਏ ਤਾਂ ਮਾਧੋ ਦੱਸ ਇਥੇ ਨਹੀਂ ਸੀ | ਜਦੋਂ ਮਾਧੋ ਦਾਸ ਨੁੰ ਪਤਾ ਲਗਿਆ ਵੀ ਕੋਈ ਬੰਦਾ ਉਸ ਦੇ ਡੇਰੇ ਤੇ ਬੈਠਾ ਹੈ ਤਾਂ ਉਸਨੇ ਤੰਤਰ ਵਿਧਿਆ ਦਾ ਇਸਤਿਮਾਲ ਕਰਕੇ ਉਹ ਆਸਣ ਪਲਟਣ ਦੀ ਕੋਸ਼ਿਸ਼ ਕਿਤੀ ਜਿਸ ਤੇ ਗੁਰੂ ਸਾਹਿਬ ਬਿਰਾਜ ਮਾਨ ਸਨ | ਜਦੋਂ ਉਸ ਦੀ ਕੋਈ ਪੇਸ਼ ਨਾ ਚਲੀ ਤਾਂ ਉਹ ਗੁਰੂ ਸਾਹਿਬ ਦੇ ਚਰਣੀ ਪੈ ਗਿਆ ਅਤੇ ਮੁਆਫ਼ੀ ਮੰਗੀ | ਗੁਰੂ ਸਾਹਿਬ ਨੇ ਪੁਛਿਆ ਵੀ ਤੂੰ ਕੋਣ ਹੈਂ ਤਾਂ ਮਾਧੋ ਦਾਸ ਨੇ ਜ ਵਾਬ ਦਿਤਾ "ਮੈ ਬੰਦਾ ਹਾਂ" ਫ਼ੇਰ ਗੁਰੂ ਸਾਹਿਬ ਨੇ ਪੁਛਿਆ ਕਿਸ ਦਾ ਬੰਦਾ ਹੈਂ ਮਧੋ ਦਾਸ ਨੇ ਜਵਾਬ ਦਿਤਾ "ਮੈਂ ਤੁਹਾਡਾ ਬੰਦਾ ਹਾਂ " ਗੁਰੂ ਸਾਹਿਬ ਨੇ ਮਾਧੋ ਦਾਸ ਨੁੰ ਅਮ੍ਰਿਤ ਛਕਾ ਕੇ ਬੰਦਾ ਸ਼ਿੰਘ ਬਹਾਦਰ ਦਾ ਖਿਤਾਬ ਦਿਤਾ ਅਤੇ ਪੰਝ ਤੀਰ ਦੇ ਕੇ ਪੰਜਾਬ ਵਲ ਕੁਚ ਕਰਨ ਲਈ ਕਿਹਾ | ਉਹਨਾਂ ਨੂੰ ਮੁਗਲਾਂ ਦੇ ਨਾਲ ਜੰਗ ਲਈ ਤਿਆਰ ਕਰਕੇ ਨਾਲ ਅਪਣੇ ਸਿੰਘ ਭੇਜੇ | ਬਾਬਾ ਬੰਦਾ ਸਿੰਘ ਜੀ ਬਹਾਦ ਰ ਨੇ ਪੰਜਾਬ ਪਹੁੰਚ ਕੇ ਸਮਾਣਾ ਸਡੋਰਾ, ਚਪਰ ਛਿੜੀ ਵਿਚ ਮੁਗਲਾਂ ਦੀ ਇਟ ਨਾਲ ਇਟ ਖੜਕਾ ਦਿਤੀ | ਉਹਨਾਂ ਨੇ ਸਰਹੰਦ ਦੇ ਨਵਾਬ ਨੁੰ ਵੀ ਮਾਰ ਕੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ | ਉਹਨਾਂ ਨਾਹਨ ਦੇ ਨੇੜੇ ਕਿਲਾ ਲੋਹਗੜ ਸਾਹਿਬ ਸਥਾਪਿਤ ਕੀਤਾ ਅਤੇ ਸ਼ਿਖ ਰਾਜ ਕਾਇਮ ਕੀਤਾ | ਨਾਲ ਹੀ ਉਹਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿਕਾ ਜਾਰੀ ਕਿਤਾ |

ਇਹ ਸਿਲਸਿਲਾ ੧੭੧੫ ਤਕ ਚਲਦਾ ਰਿਹਾ | ੧੭੧੫ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਲਾਨੋਰ ਅਤੇ ਬਟਾਲਾ ਤੇ ਕਬਜ਼ਾ ਕਰ ਲਿਆ | ੨੭ ਅਪ੍ਰੇਲ ਨੁੰ ਅਬਦੁਲ ਮੁਹਮਦ ਖਾਨ ਨੇ ਗੁਰਦਾਸ ਨੰਗਲ ਦੀ ਇਸ ਗੜੀ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸੇਨਿਕ ਸਨ ਨੁੰ ਘੇਰਾ ਪਾ ਲਿਆ | ਉਹ ਘੇਰਾ ੮ ਮ ਹੀਨੇ ਜਾਰੀ ਰਿਹਾ | ਸਿਖ ਫ਼ੋਜ ਨੇ ਹਲਾਤਾਂ ਦੇ ਬਾਵ ਜੂਦ ਡਟ ਕੇ ਮੁਕਾਬਲਾ ਕੀਤਾ | ਇਨੇ ਲੰਭੇ ਘੇਰੇ ਦੋਰਾਨ ਸਿਖ ਫ਼ੋਜ ਦੀ ਰਸਦ ਖਤਮ ਹੋਣ ਲਗੀ | ੮ ਮਹੀਨੇ ਦੇ ਘੇਰੇ ਤੋਂ ਬਾਅਦ ਮੁਗਲ ਫ਼ੋਜਾ ਨੇ ਗੜੀ ਤੇ ਕਬਜਾ ਕਰ ਲਿਆ ਅਤੇ ੮੦੦ ਸਿਖਾਂ ਨੁੰ ਬੰਦੀ ਬਣਾ ਕੇ ਲਾਹੋਰ ਲੈ ਜਾਇਆ ਗਿਆ ਅਤੇ ਫ਼ੇਰ ਜਲੂਸ ਦੀ ਸ਼ਕਲ ਵਿਚ ਉਹਨਾਂ ਨੁੰ ਦਿਲੀ ਲਿਜਾਇਆ ਗਿਆ | ਦਿਲੀ ਲਿਜਾ ਕਿ ਮੁਗਲਾਂ ਨੇ ਸਿਖਾਂ ਨੁੰ ਤਸੀਹੇ ਦੇ ਕੇ ਸ਼ਹੀ ਦ ਕੀਤਾ ਗਿਆ |

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬਾਬਾ ਬੰਦਾ ਸਿੰਘ ਬਹਾਦਰ ਜੀ, ਗੁਰਦਾਸ ਨੰਗਲ

ਕਿਸ ਨਾਲ ਸੰਬੰਧਤ ਹੈ :-
  • ਬਾਬਾ ਬੰਦਾ ਸਿੰਘ ਜੀ ਬਹਾਦਰ

  • ਪਤਾ :-
    ਪਿੰਡ :- ਗੁਰਦਾਸ ਨੰਗਲ
    ਜ਼ਿਲਾ :- ਗੁਰਦਾਸਪੁਰ
    ਰਾਜ :- ਪੰਜਾਬ
     

     
     
    ItihaasakGurudwaras.com