ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਗੁਰਦਾਸਪੁਰ ਦੇ ਕਸਬੇ ਸ਼੍ਰੀ ਹਰਗੋਬਿੰਦਪੁਰ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਚੋਮਾਸੇ ਦੇ ਦਿਨਾਂ ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਸ਼੍ਰੀ ਕਰਤਾਰਪੁਰ ਸਾਹਿਬ ਤੋਂ ਬਿਆਸ ਦਰਿਆ ਪਾਰ ਕਰਕੇ ਰੁਹੇਲੇ ਨਗਰ ਦੇ ਉਚੇ ਸਥਾਨ ਤੇ ਡੇਰੇ ਲਾਏ | ਪਹਿਲਾਂ ਇਸ ਸਥਾਨ ਤੇ ੧੬੪੪ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਬਾਦ ਕੀਤਾ ਸੀ ਪਰ ਬਾਅਦ ਵਿਚ ਚੰਦੂ ਦੀ ਸ਼ਹਿ ਤੇ ਭਗਵਾਨ ਦਾਸ ਖਤਰੀ ਨੇ ਕਬਜ਼ਾ ਕਰ ਲਿਆ |

ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ੧੬੮੭ ਵਿਚ ਡੇਰਾ ਲਾਇਆ ਤਾਂ ਭਗਵਾਨ ਦਾਸ ਨੇ ਗੁਰੂ ਸਾਹਿਬ ਦਾ ਵਿਰੋਧ ਕੀਤਾ ਅਤੇ ਗੁਰੂ ਸਾਹਿਬ ਨੂੰ ਮੰਦੇ ਬੋਲ ਵੀ ਬੋਲੇ | ਜਿਸ ਕਰਕੇ ਗੁਰੂ ਸਾਹਿਬ ਤੋਂ ਹੁਕਮ ਲੈ ਕੇ ਸਿਖਾਂ ਨੇ ਇਸ ਦੀ ਖੂਬ ਕੂਟਾਈ ਕੀਤੀ ਅਤੇ ਦਰਿਆ ਵਿਚ ਸੁੱਟ ਦਿੱਤਾ | ਆਪਣੇ ਪਿਤਾ ਦੀ ਖਬਰ ਸੁਣ ਕੇ ਘੇਰੜ ਦਾ ਪੁਤਰ ਰਤਨ ਚੰਦ ਕਰਮ ਚੰਦ (ਚੰਦੂ ਦੇ ਪੁਤਰ ) ਨੂੰ ਨਾਲ ਲੈਕੇ ਜਲੰਧਰ ਦੇ ਸੁਬੇ ਅਬਦੁਲ ਖਾਨ ਕੋਲ ਫ਼ਰਿਆਦ ਕਿਤੀ | ਇਹਨਾਂ ਦੀ ਗਲ ਮੰਨਕੇ ਅਬਦੁਲ ਖਾਨ ਨੇ ੧੫ ਹਜਾਰ ਦੀ ਫ਼ੋਜ ਲੈਕੇ ਗੁਰੂ ਸਾਹਿਬ ਤੇ ਹਮਲਾ ਕੀਤਾ | ਇਸ ਸਥਾਨ ਤੇ ਤਿੰਨ ਦਿਨ ਭਿਆਨਕ ਜੰਗ ਹੋਈ | ਜਿਸ ਵਿਚ ਅਬਦੁਲ ਖਾਨ ਤੇ ਅਤੇ ਉਸਦਾ ਪੁਤਰ ਨਬੀ ਬਖਸ਼ ਅਤੇ ਪੰਜ ਜਰਨੈਲ ਮਾਰੇ ਗਏ | ਗੁਰੂ ਸਾਹਿਬ ਨੇ ਇਥੇ ਆਕੇ ਕਮਰ ਕਸਾ ਖੋਲਿਆ ਅਤੇ ਦਮ ਲਿਆ | ਉਦੋਂ ਤੋਂ ਇਸ ਸਥਾਨ ਦਾ ਨਾਮ ਦਮਦਮਾ ਪੈ ਗਿਆ | ਇਸ ਜੰਗ ਵਿਚ ਗੁਰੂ ਸਾਹਿਬ ਦੇ ਸਿਖ ਭਾਈ ਜੱਟੂ ਜੀ ਭਾਈ ਮਥਰਾ ਜੀ ਭਾਈ ਨਾਨੋ ਜੀ ਭਾਈ ਸ਼ਕਤੂ ਜੀ ਸਿਖ ਸ਼ਹੀਦ ਹੋ ਗਏ | ਸ਼ਹੀਦ ਹੋਏ ਸਿਖਾਂ ਦਾ ਗੁਰੂ ਸਾਹਿਬ ਨੇ ਆਪਣੇ ਹਥੀ ਸੰਸਕਾਰ ਕੀਤਾ ਅਤੇ ਤੁਰਕਾਂ ਨੂੰ ਇਕ ਟੋਆ ਪੁਟਵਾ ਕੇ ਦਫ਼ਨ ਕੀਤਾ ਅਤੇ ਉਪਰ ਇਕ ਸੁੰਦਰ ਥੜਾ ਉਸਾਰਿਆ |

ਉਸ ਥੜੇ ਉਪਰ ਬੈਠ ਕੇ ਗੁਰੂ ਸਾਹਿਬ ਨੇ ਦੀਵਾਨ ਸਜਾਇਆ ਅਤੇ ਬਚਨ ਕੀਤਾ ਕਿ ਕੋਈ ਵੀ ਸਿਖ ਜਪੁਜੀ ਸਾਹਿਬ ਦਾ ਪਾਠ ਲੱਗਾਂ ਮਾਤਰਾ ਸਹਿਤ ਸੁਣਾਵੇ | ਭਾਈ ਗੋਪਾਲ ਜੀ ਨੇ ਜਪੁਜੀ ਸਾਹਿਬ ਦਾ ਸ਼ੁਧ ਪਾਠ ਸੁਣਾਉਣਾ ਆਰੰਭ ਕੀਤਾ ਜਪੁਜੀ ਸਾਹਿਬ ਦੀ ਸਮਾਪਤੀ ਹੋਣ ਵਾਲੀ ਸੀ | ਗੁਰੂ ਸਾਹਿਬ ਸੋਚ ਰਹੇ ਸੀ ਸਿਖ ਨੇ ਇਹਨੀ ਸ਼ਰਧਾ ਨਾਲ ਅਤੇ ਇਹਨਾਂ ਸ਼ੁਧ ਪਾਠ ਸੁਣਾਇਆ ਹੈ ਇਸਨੂੰ ਕੀ ਇਨਾਮ ਦੇਈਏ | ਸੋਚਦੇ ਸੋਚਦੇ ਗੁਰੂ ਸਾਹਿਬ ਦੇ ਮਨ ਵਿਚ ਵਿਚਾਰ ਆਇਆ ਕੇ ਇਸ ਸਿਖ ਨੂੰ ਗੁਰਗੱਦੀ ਬਖਸ਼ ਦਿੰਦੇ ਹਾਂ | ਦੁਸਰੇ ਪਾਸੇ ਤਾਂ ਭਾਈ ਸਾਹਿਬ ਦੇ ਦਿਮਾਗ ਵਿਚ ਵਿਚਾਰ ਆਇਆ ਕੇ ਜੇ ਗੁਰੂ ਸਾਹਿਬ ਖੂਸ਼ ਹੋ ਜਾਣ ਤਾਂ ਆਪਣਾ ਘੋੜਾ ਬਖਸ਼ ਦੇਣ | ਪਾਠ ਦੀ ਸਮਾਪਤੀ ਤੇ ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਭਾਈ ਗੋਪਾਲ ਜੀ ਜੇ ਘੋੜੇ ਦਾ ਫ਼ੁਰਨਾ ਨਾ ਆਉਂਦਾ ਤਾਂ ਗੁਰਤਾਗੱਦੀ ਬਖਸ਼ ਦਿੰਦੇ | ਹੁਣ ਵੀ ਤੇਰ ਜਨਮ ਮਰਨ ਕਟਿਆ ਜਾਉਗਾ | ਇਸ ਤਰਾਂ ਗੁਰੂ ਸਾਹਿਬ ਨੇ ਸਿਖਾਂ ਨੂੰ ਸ਼ੁਧ ਬਾਣੀ ਦਾ ਮਹਾਤਮ ਦਸਿਆ | ਅਜ ਵੀ ਜੋ ਸਿਖ ਇਸ ਸਥਾਨ ਤੇ ਗੁਰੂ ਸਾਹਿਬ ਨੂੰ ਹਾਜਿਰ ਨਾਜਿਰ ਜਾਣ ਕੇ ਸ਼ੁਧ ਪਾਠ ਕਰਦੇ ਹਨ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ |

ਇਸ ਸਥਾਨ ਤੇ ਗੁਰੂ ਸਾਹਿਬ ਨੇ ਪੰਡਿਤ ਨਿਤਾ ਨੰਦ ਜੀ ਪਾਸੋਂ ਕਥਾ ਕਰਵਾਈ ਅਤੇ ਮਨ ਦੇ ਸ਼ੰਕੇ ਦੂਰ ਕੀਤੇ | ਨਿਤਾ ਨੰਦ ਨੇ ਸਿਖੀ ਧਾਰਨ ਕੀਤੀ | ਇਥੇ ਹੀ ਬਾਬਾ ਜਾਨੀ ਸ਼ਾਹ ਜੀ ਨੂੰ ਉਪਦੇਸ਼ ਦਿੱਤਾ ਅਤੇ ਉਹਨਾਂ ਨੇ ਵੀ ਸਿਖੀ ਧਾਰਨ ਕਿਤੀ | ਇਥੋਂ ਹੀ ਗੁਰੂ ਸਾਹਿਬ ਨੇ ਭਾਈ ਗੜੀਆ ਜੀ ਆਦਿਕ ਸਿਖਾਂ ਨੂੰ ਪ੍ਰਚਾਰ ਵਾਸਤੇ ਭੇਜਿਆ | ਇਥੇ ਗੁਰੂ ਸਾਹਿਬ ਨੇ ਸੁੰਦਰ ਸ਼ਹਿਰ ਵਸਾਇਆ | ਸ਼ਹਿਰ ਵਿਚ ਗੁਰੂ ਸਾਹਿਬ ਨੇ ਮੁਸਲਮਾਨ ਸੰਗਤ ਲਈ ਮਸੀਤ, ਹਿੰਦੂ ਸੰਗਤ ਲਈ ਧਰਮਸ਼ਾਲਾ ਅਤੇ ੪੦ ਖੂਹ ਲਗਵਾਏ | ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ | ਗੁਰੂ ਸਾਹਿਬ ਦੇ ਨਾਮ ਤੇ ਹੀ ਇਸ ਸ਼ਹਿਰ ਦਾ ਨਾਮ ਹਰਗੋਬਿੰਦਪੁਰ ਰਖਿਆ | ਇਥੋਂ ਹੀ ਬਾਬਾ ਬੁਢਾ ਜੀ ਆਪਣੇ ਅੰਤਿਮ ਸਮੇਂ ਰਮਦਾਸ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਹਰਗੋਬਿੰਦਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਸ਼੍ਰੀ ਹਰਗੋਬਿੰਦਪੁਰ
    ਜ਼ਿਲਾ :- ਗੁਰਦਾਸਪੁਰ
    ਰਾਜ :- ਪੰਜਾਬ
    ਫ਼ੋਨ ਨੰਬਰ :-
    Fax Number :-
     

     
     
    ItihaasakGurudwaras.com