ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰੂ ਕੀ ਮਸੀਤ ਸਾਹਿਬ

ਇਹ ਸ਼ਹਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਚੋਮਾਸੇ ਦੇ ਦਿਨਾਂ ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਸ਼੍ਰੀ ਕਰਤਾਰਪੁਰ ਸਾਹਿਬ ਤੋਂ ਬਿਆਸ ਦਰਿਆ ਪਾਰ ਕਰਕੇ ਰੁਹੇਲੇ ਨਗਰ ਦੇ ਉਚੇ ਸਥਾਨ ਤੇ ਡੇਰੇ ਲਾਏ | ਪਹਿਲਾਂ ਇਸ ਸਥਾਨ ਤੇ ੧੬੪੪ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਬਾਦ ਕੀਤਾ ਸੀ ਪਰ ਬਾਅਦ ਵਿਚ ਚੰਦੂ ਦੀ ਸ਼ਹਿ ਤੇ ਭਗਵਾਨ ਦਾਸ ਖਤਰੀ ਨੇ ਕਬਜ਼ਾ ਕਰ ਲਿਆ |

ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ੧੬੮੭ ਵਿਚ ਗੁਰਦੁਆਰਾ ਸ਼੍ਰੀ ਗ੍ਰੰਥੀਆ ਸਾਹਿਬ ਵਾਲੇ ਸਥਾਨ ਤੇ ਡੇਰਾ ਲਾਇਆ ਤਾਂ ਭਗਵਾਨ ਦਾਸ ਨੇ ਗੁਰੂ ਸਾਹਿਬ ਦਾ ਵਿਰੋਧ ਕੀਤਾ ਅਤੇ ਗੁਰੂ ਸਾਹਿਬ ਨੂੰ ਮੰਦੇ ਬੋਲ ਵੀ ਬੋਲੇ | ਜਿਸ ਕਰਕੇ ਗੁਰੂ ਸਾਹਿਬ ਤੋਂ ਹੁਕਮ ਲੈ ਕੇ ਸਿਖਾਂ ਨੇ ਇਸ ਦੀ ਖੂਬ ਕੂਟਾਈ ਕੀਤੀ ਅਤੇ ਦਰਿਆ ਵਿਚ ਸੁੱਟ ਦਿੱਤਾ | ਆਪਣੇ ਪਿਤਾ ਦੀ ਖਬਰ ਸੁਣ ਕੇ ਘੇਰੜ ਦਾ ਪੁਤਰ ਰਤਨ ਚੰਦ ਕਰਮ ਚੰਦ (ਚੰਦੂ ਦੇ ਪੁਤਰ ) ਨੂੰ ਨਾਲ ਲੈਕੇ ਜਲੰਧਰ ਦੇ ਸੁਬੇ ਅਬਦੁਲ ਖਾਨ ਕੋਲ ਫ਼ਰਿਆਦ ਕਿਤੀ | ਇਹਨਾਂ ਦੀ ਗਲ ਮੰਨਕੇ ਅਬਦੁਲ ਖਾਨ ਨੇ ੧੫ ਹਜਾਰ ਦੀ ਫ਼ੋਜ ਲੈਕੇ ਗੁਰੂ ਸਾਹਿਬ ਤੇ ਹਮਲਾ ਕੀਤਾ | ਇਸ ਸਥਾਨ ਤੇ ਤਿੰਨ ਦਿਨ ਭਿਆਨਕ ਜੰਗ ਹੋਈ | ਜਿਸ ਵਿਚ ਅਬਦੁਲ ਖਾਨ ਤੇ ਅਤੇ ਉਸਦਾ ਪੁਤਰ ਨਬੀ ਬਖਸ਼ ਅਤੇ ਪੰਜ ਜਰਨੈਲ ਮਾਰੇ ਗਏ | ਗੁਰੂ ਸਾਹਿਬ ਨੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਆਕੇ ਕਮਰ ਕਸਾ ਖੋਲਿਆ ਅਤੇ ਦਮ ਲਿਆ | ਉਦੋਂ ਤੋਂ ਉਸ ਸਥਾਨ ਦਾ ਨਾਮ ਦਮਦਮਾ ਪੈ ਗਿਆ | ਇਸ ਜੰਗ ਵਿਚ ਗੁਰੂ ਸਾਹਿਬ ਦੇ ਸਿਖ ਭਾਈ ਜੱਟੂ ਜੀ ਭਾਈ ਮਥਰਾ ਜੀ ਭਾਈ ਨਾਨੋ ਜੀ ਭਾਈ ਸ਼ਕਤੂ ਜੀ ਸਿਖ ਸ਼ਹੀਦ ਹੋ ਗਏ | ਸ਼ਹੀਦ ਹੋਏ ਸਿਖਾਂ ਦਾ ਗੁਰੂ ਸਾਹਿਬ ਨੇ ਆਪਣੇ ਹਥੀ ਸੰਸਕਾਰ ਕੀਤਾ ਅਤੇ ਤੁਰਕਾਂ ਨੂੰ ਇਕ ਟੋਆ ਪੁਟਵਾ ਕੇ ਦਫ਼ਨ ਕੀਤਾ ਅਤੇ ਉਪਰ ਇਕ ਸੁੰਦਰ ਥੜਾ ਉਸਾਰਿਆ |

ਉਸ ਸਥਾਨ ਤੇ ਗੁਰੂ ਸਾਹਿਬ ਨੇ ਪੰਡਿਤ ਨਿਤਾ ਨੰਦ ਜੀ ਪਾਸੋਂ ਕਥਾ ਕਰਵਾਈ ਅਤੇ ਮਨ ਦੇ ਸ਼ੰਕੇ ਦੂਰ ਕੀਤੇ | ਨਿਤਾ ਨੰਦ ਨੇ ਸਿਖੀ ਧਾਰਨ ਕੀਤੀ | ਇਥੇ ਹੀ ਬਾਬਾ ਜਾਨੀ ਸ਼ਾਹ ਜੀ ਨੂੰ ਉਪਦੇਸ਼ ਦਿੱਤਾ ਅਤੇ ਉਹਨਾਂ ਨੇ ਵੀ ਸਿਖੀ ਧਾਰਨ ਕਿਤੀ | ਇਥੋਂ ਹੀ ਗੁਰੂ ਸਾਹਿਬ ਨੇ ਭਾਈ ਗੜੀਆ ਜੀ ਆਦਿਕ ਸਿਖਾਂ ਨੂੰ ਪ੍ਰਚਾਰ ਵਾਸਤੇ ਭੇਜਿਆ | ਇਥੇ ਗੁਰੂ ਸਾਹਿਬ ਨੇ ਸੁੰਦਰ ਸ਼ਹਿਰ ਵਸਾਇਆ | ਸ਼ਹਿਰ ਵਿਚ ਗੁਰੂ ਸਾਹਿਬ ਨੇ ਮੁਸਲਮਾਨ ਸੰਗਤ ਲਈ ਮਸੀਤ, ਹਿੰਦੂ ਸੰਗਤ ਲਈ ਧਰਮਸ਼ਾਲਾ ਅਤੇ ੪੦ ਖੂਹ ਲਗਵਾਏ | ਇਸ ਮਸੀਤ ਨੂੰ ਗੁਰੂ ਸਾਹਿਬ ਨੇ ਬਣਵਾਇਆ ਸੀ ਇਸ ਲਈ ਇਸ ਦਾ ਨਾਮ ਗੁਰੂ ਕੀ ਮਸੀਤ ਪੈ ਗਿਆ | ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ | ਗੁਰੂ ਸਾਹਿਬ ਦੇ ਨਾਮ ਤੇ ਹੀ ਇਸ ਸ਼ਹਿਰ ਦਾ ਨਾਮ ਹਰਗੋਬਿੰਦਪੁਰ ਰਖਿਆ | ਇਥੋਂ ਹੀ ਬਾਬਾ ਬੁਢਾ ਜੀ ਆਪਣੇ ਅੰਤਿਮ ਸਮੇਂ ਰਮਦਾਸ ਗਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂ ਕੀ ਮਸੀਤ ਸਾਹਿਬ, ਸ਼੍ਰੀ ਹਰਗੋਬਿੰਦਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਸ਼੍ਰੀ ਹਰਗੋਬਿੰਦਪੁਰ
    ਜ਼ਿਲਾ :- ਗੁਰਦਾਸਪੁਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com