ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜਾਨੀ ਸ਼ਾਹ ਜੀ, ਸ਼੍ਰੀ ਹਰਿਗੋਬਿੰਦਪੁਰ

ਸੱਯਦ ਜਾਨੀ ਸ਼ਾਹ, ਇੱਕ ਮੁਸਲਮਾਨ ਪ੍ਰਮੇਸ਼ਰ ਦੀ ਭਾਲ ਵਿਚ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਸੀ. ਉਹ ਦਿਨ ਰਾਤ ਭਟਕ ਰਹੇ ਸੀ ਉਹਨਾਂ ਨੇ ਹਿੰਦੂਆਂ ਅਤੇ ਤੁਰਕਾਂ ਦੇ ਅਵਤਾਰਾਂ ਦੀ ਪੂਜਾ ਕਿਤੀ, ਪੰਜ ਨਮਾਜਾਂ ਵੀ ਪੜੀਆਂ ਰੋਜੇ ਵੀ ਰੱਖੇ ਪਰ ਕੁਝ ਨਾ ਮਿਲਿਆ | ਕਿਸੇ ਪ੍ਰੇਮੀ ਨੇ ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦਸਿਆ | ਉਹਨਾਂ ਦੀ ਮਹਿਮਾਂ ਬਾਰੇ ਸੁਣ ਕੇ ਉਹਨਾਂ ਦੇ ਘਰ ਦਾ ਜਸ ਸੁਣ ਕੇ ਜਾਨੀ ਬੜਾ ਪ੍ਰਸੰਨ ਹੋਏ | ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀ ਬਿਰਾਜਮਾਨ ਸਨ ਅਤੇ ਉਹਨਾਂ ਦਿਨਾਂ ਵਿਚ ਗੁਰੂ ਸਾਹਿਬ ਦੇ ਇਥੇ ਸ਼੍ਰੀ ਹਰਿਗੋਬਿੰਦਪੁਰ ਵਿਖੇ ਡੇਰੇ ਸਨ | ਇਸ ਲਈ ਜਾਨੀ ਸ਼ਾਹ ਜੀ ਖਵਾਜਾ ਰੋਸ਼ਨ ਜੀ (ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜਿਆਂ ਦੇ ਸੇਵਾਦਾਰ) ਨੂੰ ਮਿਲੇ | ਜਾਨੀ ਸ਼ਾਹ ਜੀ ਨੇ ਖੁਆਜਾ ਜੀ ਨੂੰ ਆਪਣੀ ਹਾਲਤ ਦੱਸੀ | ਸੁਣ ਕੇ ਖੁਆਜਾ ਜੀ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਹਿਮਾ ਕਿਤੀ ਅਤੇ ਦਸਿਆ ਕਿ ਤੂੰ ਵੀ ਗੁਰੂ ਸਾਹਿਬ ਦੇ ਦੁਆਰੇ ਬੈਠ ਕੇ ਗੁਰੂ ਸਾਹਿਬ ਦਾ ਧਿਆਨ ਕਰ

ਇਹ ਸੁਣ ਕੇ ਜਾਨੀ ਸ਼ਾਹ ਜੀ ਵੀ ਗੁਰੂ ਦੇ ਦੁਆਰੇ ਬੈਠ ਗਏ ਅਤੇ ਭੁਖ ਪਿਆਸ ਦਿਨ ਰਾਤ ਧੁਪ ਛਾਂ ਸ਼ਰੀਰ ਤੇ ਝੱਲੀ | ਕੁਝ ਸਮੇਂ ਬਾਅਦ ਗੁਰੂ ਸਾਹਿਬ ਨੇ ਆਪਣੇ ਸਿਖਾਂ ਨੂੰ ਜਾਨੀ ਸ਼ਾਹ ਜੀ ਕੋਲ ਭੇਜਿਆ ਅਤੇ ਕਿਹਾ ਵੀ ਪੁਛੋ ਧੰਨ ਵਸਤਰ ਜਾਂ ਕੁਝ ਹੋਰ ਚਾਹੀਦਾ ਹੈ ਤਾਂ ਲੈ ਜਾਣ | ਪਰ ਜਾਨੀ ਸ਼ਾਹ ਜੀ ਨੇ ਇਹਨਾਂ ਵਸਤਾਂ ਨੂੰ ਤਿਆਗ ਦੇ ਹੋਇਆਂ ਕਿਹਾ ਕੇ "ਜਾਨੀ ਕੋ ਜਾਨੀ " ਮਿਲਾ ਦੋ | ਗੁਰੂ ਸਾਹਿਬ ਨੇ ਉਹਨਾਂ ਨੂੰ ਪਰਖਣ ਲਈ ਇਕ ਉਚੀ ਕੰਧ ਕਢਵਾ ਦਿੱਤੀ | ਪਰ ਜਾਨੀ ਸ਼ਾਹ ਜੀ ਆਪਣੀ ਭਗਤੀ ਵਿਚ ਬੈਠੇ ਰਹੇ | ਸਿਖਾਂ ਦੇ ਫ਼ਿਰ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਕਿਹਾ ਕੇ ਜਾਨੀ ਕੋ ਜਾਨੀ ਨੂੰ ਮਿਲਣ ਦੀ ਇਛਾ ਹੈ ਤਾਂ ਉਹ ਬਿਆਸ ਦਰਿਆ ਵਿਚ ਛਾਲ ਮਾਰ ਦੇਣ | ਸਿਖਾਂ ਨੇ ਜਾਕੇ ਜਾਨੀ ਸ਼ਾਹ ਜੀ ਨੂੰ ਇਹ ਬਚਨ ਸੁਣਾ ਦਿੱਤੇ | ਇਹ ਬਚਨ ਸੁਣ ਕੇ ਜਾਨੀ ਸ਼ਾਹ ਜੀ ਦਰਿਆ ਵੱਲ ਭਜ ਪਏ |

ਗੁਰੂ ਸਾਹਿਬ ਨੇ ਭਾਈ ਬਿਧੀ ਜੀ ਨੂੰ ਪਿਛੇ ਭੇਜਿਆ ਅਤੇ ਜਾਨੀ ਸ਼ਾਹ ਜੀ ਨੂੰ ਵਾਪਿਸ ਬੁਲਾਇਆ | ਜਾਨੀ ਸ਼ਾਹ ਜੀ ਨੇ ਆਕੇ ਗੁਰੂ ਚਰਨਾਂ ਵਿਚ ਨਮਸਕਾਰ ਕਿਤੀ | ਗੁਰੂ ਸਾਹਿਬ ਨੇ ਸੱਯਦ ਜਾਨੀ ਸ਼ਾਹ ਜੀ ਨੂੰ ਆਪਣੇ ਗਲ ਨਾਲ ਲੱਗਾ ਕੇ ਜਾਨੀ ( ਪ੍ਰਮਾਤਮਾ ) ਮਿਲਾ ਦਿੱਤਾ ਅਤੇ ਵਰ ਬਖਸ਼ਿਆ ਕੇ ਜੋ ਵੀ ਤੁਹਾਡੇ ਦਰ ਤੇ ਸ਼ਰਧਾ ਨਾਲ ਆਵੇਗਾ ਉਸ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ

ਇਹ ਸਥਾਨ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਹਰਿਗੋਬਿੰਦਪੁਰ ਦੇ ਨਾਲ ਹੀ ਸਥਿਤ ਹੈ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਜਾਨੀ ਸ਼ਾਹ ਜੀ, ਸ਼੍ਰੀ ਹਰਿਗੋਬਿੰਦਪੁਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
  • ਸੱਯਦ ਜਾਨੀ ਸ਼ਾਹ ਜੀ

  • ਪਤਾ :-
    ਸ਼੍ਰੀ ਹਰਗੋਬਿੰਦਪੁਰ
    ਜ਼ਿਲਾ :- ਗੁਰਦਾਸਪੁਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com