ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਭਾਈ ਜੋਗਾ ਸਿਂਘ ਜੀ ਹੋਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਸ਼ੇਖਾਂ ਵਿਚ ਸਥਿਤ ਹੈ | ਭਾਈ ਭਾਈ ਜੋਗਾ ਸਿਂਘ ਜੀ ਪੇਸ਼ਾਵਰ ਦੇ ਆਸੀਆਂ ਮੁਹੱਲੇ ਦੇ ਰਹਿਣ ਵਾਲੇ ਭਾਈ ਗੁਰਮੁਖ ਦੇ ਸਪੁਤਰ ਸਨ | ਜਦ ਪਹਿਲੀ ਵਾਰ ਭਾਈ ਭਾਈ ਜੋਗਾ ਸਿਂਘ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੁੰ ਮਿਲੇ ਤਾਂ ਗੁਰੂ ਸਾਹਿਬ ਨੇ ਪੁਛਿਆ ਵੀ ਤੂੰ ਕੋਣ ਹੈ, ਤਾਂ ਭਾਈ ਜੋਗਾ ਸਿਂਘ ਨਿ ਕਿਹਾ ਜੀ ਮੈਂ ਜੋਗਾ, ਗੁਰੂ ਸਾਹਿਬ ਨੇ ਪੁਛਿਆ ਕਿਹਦੇ ਜੋਗਾ, ਭਾਈ ਸਾਹਿਬ ਨੇ ਕਿਹਾ ਗੂਰੁ ਸਾਹਿਬ ਤੁਹਾਡੇ ਜੋਗਾ, | ਗੂਰੁ ਸਾਹਿਬ ਨੇ ਭਾਈ ਸਾਹਿਬ ਨੁੰ ਅਪਣੀ ਸੇਵਾ ਵਿਚ ਰਹਿਣ ਦਾ ਹੁਕਮ ਦਿੱਤਾ | ਭਾਈ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀਦੀ ਸੇਵਾ ਵਿਚ ਸ਼੍ਰੀ ਅਨੰਦਪੁਰ ਸਾਹਿਬ ਰਹਿੰਣ ਲੱਗੇ ਅਤੇ ਗੁਰੂ ਸਾਹਿਬ ਤੋਂ ਅਮ੍ਰਿਤ ਛਕਕੇ ਸਿੰਘ ਸਜੇ ਸਨ| ਕੁਝ ਸਮੇਂ ਬਾਅਦ ਭਾਈ ਸਾਹਿਬ ਦੇ ਮਾਤਾ ਪਿਤਾ ਜੀ ਨੇ ਗੁਰੂ ਸਾਹਿਬ ਕੋਲੋਂ ਆਗਿਆ ਮਂਗੀ ਕੇ ਉਹਨਾਂ ਦਾ ਵਿਆਹ ਕਰ ਦੇਈਏ | ਗੂਰੁ ਸਾਹਿਬ ਨੇ ਆਗਿਆ ਦੇ ਦਿੱਤੀ ਪਰ ਨਾਲ ਹੁਕਮ ਕੀਤਾ ਕੇ ਜਦੋਂ ਵੀ ਖਾਲਸੇ ਨੂੰ ਭਾਈ ਜੋਗਾ ਸਿੰਘ ਦੀ ਲੋੜ ਪਏਗੀ ਉਹ ਅਪਣਾ ਕਮ ਛਡਕੇ ਸ਼੍ਰੀ ਅਨੰਦਪੂਰ ਸਾਹਿਬ ਹਾਜਿਰ ਹੋ ਜਾਣਗੇ | ਗੂਰੁ ਸਾਹਿਬ ਤੋਂ ਆਗਿਆ ਲੈਕੇ ਭਾਈ ਜੋਗਾ ਸਿੰਘ ਅਪਣੇ ਮਾਂ ਪਿਓ ਨਾਲ ਅਪਣੇ ਘਰ ਪੇਸ਼ਾਵਰ ਚਲੇ ਗਏ | ਉਹਨਾਂ ਦੇ ਵਿਆਹ ਦਾ ਦਿਨ ਤਯ ਕਰ ਲਿਆ ਗਿਆ | ਗੂਰੁ ਸਾਹਿਬ ਨੇ ਭਾਈ ਸਾਹਿਬ ਦੀ ਪ੍ਰਿਖਿਆ ਲੈਣ ਲਈ ਸਿੰਘ ਨੁੰ ਸੁਨੇਹਾ ਦੇ ਕੇ ਭੇਜਿਆ ਵੀ ਜਦੋਂ ਭਾਈ ਜੋਗਾ ਸਿੰਘ ਦੀਆਂ ਲਾਵਾਂ ਚਲਦੀਆਂ ਹੋਣ ਤਾਂ ਉਹਨਾਂ ਨੁੰ ਇਹ ਸੁਨੇਹਾ ਦੇ ਦੇਣਾ | ਜਦੋਂ ਭਾਈ ਸਾਹਿਬ ਦੀਆਂ ਤਿਨ ਲਾਵਾਂ ਪੂਰੀਆਂ ਹੋ ਗਈਆਂ ਤਾਂ ਸਿੰਘ ਨੇ ਗੁਰੂ ਸਾਹਿਬ ਦਾ ਸੁਨੇਹਾ ਭਾਈ ਜੋਗਾ ਸਿੰਘ ਨੁੰ ਦਿੱਤਾ ਜਿਸ ਵਿਚ ਲਿਖਿਆ ਸੀ ਇਸ ਨੁੰ ਦੇਖਦੇ ਹੀ ਸ਼੍ਰੀ ਅਨੰਦਪੂਰ ਸਾਹਿਬ ਵਲ ਤੁਰ ਪਓ | ਸੁਨੇਹਾ ਪੜਦਿਆਂ ਹੀ ਭਾਈ ਜੋਗਾ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਵਲ ਨੁੰ ਤੁਰ ਪਏ | ਚੋਥੀ ਲਾਂਵ ਵੀ ਉਹਨਾਂ ਦੇ ਕਮਰ ਬੰਦ ਨਾਲ ਲੈਕੇ ਵਿਆਹ ਪੁਰਾ ਕੀਤਾ ਗਿਆ |

ਰਸਤੇ ਵਿਚ ਭਾਈ ਜੋਗਾ ਸਿੰਘ ਦੇ ਮਨ ਵਿਚ ਖਿਆਲ ਆਇਆ ਕੇ ਗੂਰੁ ਸਾਹਿਬ ਦਾ ਹੁਕਮ ਮਨਣ ਵਾਲਾ ਮੇਰੇ ਵਰਗਾ ਕੋਈ ਵਿਰਲਾ ਹੀ ਹੋਵੇਗਾ, ਜੋ ਗੂਰੁ ਸਾਹਿਬ ਦੇ ਹੁਕਮ ਲਈ ਅਪਣਾ ਵਿਆਹ ਵੀ ਛਡ ਸਕਦਾ ਹੈ | ਚਲਦੇ ਚਲਦੇ ਭਾਈ ਸਾਹਿਬ ਹੋਸ਼ਿਆਰਪੁਰ ਸ਼ਹਿਰ ਵਿਚ ਵਿਸ਼ਰਾਮ ਕਰਨ ਰੁਕੇ | ਸਰਾਂ ਦੇ ਸਾਹਮਣੇ ਇਕ ਵੇਸ਼ਯਾ ਦਾ ਘਰ ਸੀ | ਭਾਈ ਸਾਹਿਬ ਦਾ ਮਨ ਵੇਸ਼ਯਾ ਦਾ ਸੁੰਦਰ ਰੂਪ ਦੇਖ ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਵੇਸ਼ਯਾ ਦੇ ਘਰ ਜਾਣ ਬਾਰੇ ਸੋਚਿਆ | ਗੁਰੂ ਸਾਹਿਬ ਨੇ ਅਪਣੇ ਸਿਖ ਨੁੰ ਨਰਕਕੂੰਡ ਤੋਂ ਬਚਾਉਣ ਲਈ ਪਹਿਰੇਦਾਰ ਦਾ ਰੁਪ ਧਾਰ ਕੇ ਸਾਰੀ ਰਾਤ ਵੇਸ਼ਯਾ ਦੇ ਘਰ ਦਾ ਪਹਿਰਾ ਦਿੱਤਾ | ਭਾਈ ਸਾਹਿਬ ਨੇ ਰਾਤ ਨੁੰ ਤਿਨ ਚਾਰ ਵਾਰ ਕੋਸ਼ਿਸ਼ ਕੀਤੀ ਪਰ ਪਹਿਰੇਦਾਰ ਨੁੰ ਦੇਖ ਕੇ ਮੁੜ ਆਂਉਂਦੇ | ਸ਼ਵੇਰੇ ਹੋਈ ਤੇ ਭਾਈ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਲ ਤੁਰ ਪਏ | ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਭਾਈ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਹਾਜਰ ਹੋਏ | ਗੂਰੁ ਸਾਹਿਬ ਨੇ ਭਾਈ ਜੋਗਾ ਸਿੰਘ ਨੂੰ ਪੁਛਿਆ ਵੀ ਦਸੋ ਤੁਸੀਂ ਕਲ ਰਾਤ ਕਿਥੇ ਸੀ | ਭਾਈ ਸਾਹਿਬ ਸ਼ਰਮਿਂਦਾ ਹੁਂਦੇ ਹੋਏ ਕੁਝ ਨਾ ਬੋਲੇ | ਇਕ ਦੋ ਵਾਰ ਪੁਛਣ ਤੇ ਉਹਨਾਂ ਨੇ ਸਾਰੀ ਕਹਾਣੀ ਸੁਣਾਈ | ਫ਼ੇਰ ਗੂਰੁ ਸਾਹਿਬ ਨੇ ਦਸਿਆ ਕੇ ਉਹ ਪਹਿਰੇਦਾਰ ਉਹ ਆਪ ਹੀ ਸਨ ਕੋਈ ਹੋਰ ਨਹੀਂ | ਇਹ ਸੂਣ ਕੇ ਭਾਈ ਸਾਹਿਬ ਗੁਰੂ ਸਾਹਿਬ ਦੇ ਚਰਣਾ ਤੇ ਡਿਗ ਪਏ ਅਤੇ ਮਾਫ਼ੀ ਮਗਣ ਲਗੇ | ਗੁਰੂ ਸਾਹਿਬ ਨੇ ਭਾਈ ਜੋਗਾ ਸਿੰਘ ਨੂੰ ਗਲ ਨਾਲ ਲਾਕੇ ਕਿਹਾ ਜੋਗਾ ਤੁੰ ਸਾਡੇ ਜੋਗਾ ਹੈਂ ਅਤੇ ਅਸੀਂ ਤੇਰੇ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਭਾਈ ਜੋਗਾ ਸਿਂਘ ਜੀ, ਹੋਸ਼ਿਆਰਪੁਰ

ਕਿਸ ਨਾਲ ਸੰਬੰਧਤ ਹੈ:-
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਮੁਹੱਲਾ ਸ਼ੇਖਾਂ , ਹੋਸ਼ਿਆਰਪੁਰ ਸ਼ਹਿਰ
    ਜ਼ਿਲਾ :- ਹੋਸ਼ਿਆਰਪੁਰ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com