ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜੰਡ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਲਹਿਲੀ ਕਲਾਂ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਗੁਰੂ ਸਾਹਿਬ ੧੬੫੧ ਵਿਚ ਦਿਵਾਲੀ ਦੇ ਪੁਰਬ ਤੇ ਸ਼੍ਰੀ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਮਿਤਸਰ ਸਾਹਿਬ ਨੁੰ ਜਾਂਦੇ ਹੋਏ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ੨੨੦੦ ਘੋੜ ਸਵਾਰ ਸਨ | ਜਿਸ ਜੰਡ ਦੇ ਦਰਖਤ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਸੀ ਉਹ ਜੰਡ ਬਿਰਧ ਰੂਪ ਵਿਚ ਅਜ ਵੀ ਮੋਜੂਦ ਹੈ | ਅਰੰਗਜੇਬ ਨੇ ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁਛ ਦਾ ਵਾਲ ਖਵਾਹ ਕੇ ਬਿਮਾਰ ਕਰ ਦਿੱਤਾ ਸੀ | ਦਾਰਾ ਸ਼ਿਕੋਹ ਗੁਰੂ ਸਾਹਿਬ ਤੋਂ ਏਲਾਜ ਕਰਵਾਉਣ ਲਈ ਇਥੇ ਆਇਆ | ਗੁਰੂ ਸਾਹਿਬ ਨੇ ਉਸ ਨੂੰ ਦਵਾਈ ਦੇ ਕੇ ਠੀਕ ਕੀਤਾ | ਖੂਸ਼ ਹੋ ਕੇ ਦਾਰਾ ਸ਼ਿਕੋਹ ਨੇ ਗੁਰੂ ਸਾਹਿਬ ਨੂੰ ਚਾਂਦੀ ਦੀ ਕਾਠੀ ਸਮੇਤ ਇਕ ਘੋੜਾ ਅਤੇ ਕੀਮਤੀ ਦੁਸ਼ਾਲੇ ਅਤੇ ਕਈ ਹੋਰ ਭੇਟਾਵਾਂ ਭੇਟ ਕਰ ਕੇ ਸ਼ੁਕਰਾਨਾ ਕੀਤਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਜੰਡ ਸਾਹਿਬ, ਲਹਿਲੀ ਕਲਾਂ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਹਰਰਾਇ ਸਾਹਿਬ ਜੀ

  • ਪਤਾ :-
    ਪਿੰਡ ਲਹਿਲੀ ਕਲਾਂ
    ਜ਼ਿਲਾ ਹੋਸ਼ਿਆਰਪੁਰ
    ਰਾਜ :- ਪੰਜਾਬ
     

     
     
    ItihaasakGurudwaras.com