ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਥੰਮ ਜੀ ਸਾਹਿਬ ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਸ਼ੁਭਏਮਾਨ ਹੈ | ੧੬੫੦ ਵਿਚ ਬਾਦਸ਼ਾਹ ਅਕਬਰ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਸਥਾਨ ਭੇਂਟ ਕੀਤਾ ਸੀ | ੧੬੫੧ ਵਿਚ ਇਸ ਸ਼ਹਿਰ ਦਾ ਨੀਂਹ ਪਥਰ ਰਖਦੇ ਹੋਏ ਗੁਰੂ ਸਾਹਿਬ ਨੇ ਕੋਈ ਮੋਹੜੀ ਗਡਣ ਦੀ ਬਜਾਏ ਇਕ ਵੱਡਾ ਮੋਟਾ ਟਾਹਲੀ ਦਾ ਥੰਮ ਗੱਡ ਕੇ ਸ਼ਹਿਰ ਦੀ ਨੀਂਹ ਰਖੀ ਅਤੇ ਇਸ ਥੰਮ ਨੂੰ ਦੁੱਖਾਂ ਦਾ ਥੱਮਣ ਕਹਿਕੇ ਕਈ ਵਰ ਦਿੱਤੇ | ਇਸ ਥੰਮ ਦੇ ਆਸ ਪਾਸ ਸੰਗਤ ਦੇ ਬੈਠਣ ਲਈ ਸੁੰਦਰ ਦੀਵਾਨ ਅਸਥਾਨ ਵੀ ਬਣਾਇਆ ਗਿਆ | ਇਹ ਪਵਿਤਰ ਥੰਮ ੧੬੫੧ ਤੋਂ ਲੈਕੇ ੧੮੧੩ ਤ ਕ ੧੬੨ ਸਾਲ ਕਾਇਮ ਰਿਹਾ | ੧੮੧੩ ਨੂੰ ਜਲੰਧਰ ਦੇ ਜ਼ਾਲਮ ਸੁਬੇਦਾਰ ਨਾਸਰ ਅਲੀ ਨੇ ਕਰਤਾਰਪੁਰ ਤੇ ਧਾਵਾ ਬੋਲ ਕੇ ਪਵਿਚਤਰ ਥੰਮ ਸਾਹਿਬ ਨੂੰ ਸਾੜ ਦਿੱਤਾ ਅਤੇ ਹੋਰ ਇਤਿਹਾਸਕ ਵਸਤਾਂ ਦੀ ਵੀ ਬੇਹੁਰਮਤੀ ਕੀਤੀ | ਬਾਗੀ ਅਦੀਨਾ ਬੇਗ ਦੀ ਸਲਾਹ ਨਾਲ ਬਾਬਾ ਵਡਬਾਗ ਸਿੰਘ ਜੀ ਨੇ ਇਸ ਬੇਹੁਰਮਤੀ ਦਾ ਬਦਲਾ ਲੈਣ ਲਈ ਸਿੰਘਾ ਪਾਸ ਬੇਨਤੀ ਕੀਤੀ | ਖਾਲਸੇ ਨੇ ਬੇਨਤੀ ਪ੍ਰਵਾਨ ਕਰਕੇ ੧੮੧੪ ਦੀ ਬਸੰਤ ਰੁਤ ਨੂੰ ਜਲੰਧਰ ਸ਼ਹਿਰ ਤੇ ਹਮਲਾ ਬੋਲ ਦਿੱਤਾ | ਘਮਸਾਨ ਦਾ ਯੁਧ ਹੋਇਆ ਜਿਸ ਵਿਚ ਤੁਰਕ ਫ਼ੋਜਾਂ ਹਾਰ ਗਈਆਂ ਨਾਸਰ ਅਲੀ ਜੰਗ ਦੇ ਮੈਦਾਨ ਵਿਚੋਂ ਭੱਜ ਨਿਕਲਿਆ| ਭੱਜੇ ਜਾਂਦੇ ਨਾਸਰ ਅਲੀ ਨੂੰ ਖਿਆਲਾ ਸਿੰਘ ਨੇ ਘੇਰਾ ਪਾ ਕੇ ਹੇਠਾਂ ਸੁੱਟ ਲਿਆ ਅਤੇ ਬੰਦੀ ਬਣਾ ਕੇ ਸਿੰਘ ਸਰਦਾਰਾਂ ਦੇ ਅਗੇ ਪੇਸ਼ ਕੀਤਾ | ਸਿੰਘ ਸਰਦਾਰਾਂ ਨੇ ਹੁਕਮ ਕੀਤਾ ਕੇ ਜਿਸ ਤਰਾਂ ਇਸ ਦੁਸ਼ਟ ਨੇ ਪਵਿਤਰ ਥੰਮ ਸਾਹਿਬ ਨੂੰ ਸਾੜਿਆ ਹੈ ਉਸੇ ਤਰਾਂ ਇਸ ਨੂੰ ਵੀ ਜਿਉਂਦੇ ਸਾੜ ਦਿਉ | ਨਾਸਰ ਅਲੀ ਨੂੰ ਜਿਉਂਦੇ ਸਾੜ ਕੇ ਖਾਲਸੇ ਨੇ ਕਰਤਾਰਪੁਰ ਦੀ ਤਬਾਹੀ ਦਾ ਬਦਲਾ ਲਿਆ | ਖਾਲਸਾ ਰਾਜ ਕਾਇਮ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀ ਖਜਾਨੇ ਵਿਚੋਂ ਇਸ ਸੱਤ ਮੰਜਲੀ ਇਮਾਰਤ ਦੀ ਸੇਵਾ ਕਰਵਾਈ ਅਤੇ ਇਸਦਾ ਨਾਮ ਪਵਿਤਰ ਥੰਮ ਸਾਹਿਬ ਦੇ ਨਾਮ ਤੇ ਗੁਰਦਵਾਰਾ ਸ਼੍ਰੀ ਥੰਮ ਸਾਹਿਬ ਰਖਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਥੰਮ ਜੀ ਸਾਹਿਬ, ਕਰਤਾਰਪੁਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਕਰਤਾਰਪੁਰ ਸਾਹਿਬ
    ਜ਼ਿਲ੍ਹਾ :- ਜਲੰਧਰ
    ਰਾਜ :- ਪੰਜਾਬ
    ਫ਼ੋਨ ਨੰਬਰ :-0091-181-2781563
     

     
     
    ItihaasakGurudwaras.com