ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਰਕਬਾ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਜੰਗਲ ਦੇ ਵਿਚ ਮੰਗਲ ਲਾਉਂਦੇ ਹੋਏ | ਅਯਾਲੀ ਦਾਖਾ ਨਗਰ ਕੋਲ ਦੀ ਹੁੰਦੇ ਹੋਏ ਇਸ ਸਥਾਨ ਤੇ ਪੰਹੁਚੇ | ਦਾਖੇ ਨਗਰ ਦੇ ਨਰੈਣ ਜੱਟ ਅਤੇ ਰਲੇ ਲੁਹਾਰ ਦੇ ਘਰੋਂ ਦੋ ਮਾਈਆਂ ਦੁੱਧ ਅਤੇ ਪ੍ਰਸ਼ਾਦਾ ਲੈ ਕੇ ਗੁਰੂ ਸਾਹਿਬ ਦੇ ਪਿਛੇ ਤੁਰੀਆਂ | ਦਾਖੇ ਤੋਂ ਕੁਝ੍ਹ ਕਿ ਦੁਰੀ ਤੇ ਗੁਰਦੁਆਰਾ ਦਮਦਮਾਂ ਸਾਹਿਬ ਜੁਗਿਆਣਾ ਦੇ ਸਥਾਨ ਤੇ ਗੁਰੂ ਸਾਹਿਬ ਨੂੰ ਆ ਮਿਲੀਆਂ ਅਤੇ ਦੁੱਧ ਪ੍ਰਸ਼ਾਦਾ ਦੇ ਛਕਣ ਦੀ ਬੇਨਤੀ ਕਿਤੀ ਤਾਂ ਗੁਰੂ ਸਾਹਿਬ ਨੇ ਕਿਹਾ ਅਗੇ ਚਲ ਕੇ ਛਕਦੇ ਹਾਂ ਅਤੇ ਇਸ ਸਥਾਨ ਤੇ ਰੁਕ ਕੇ ਗੁਰੂ ਸਾਹਿਬ ਨੇ ਦੁੱਧ ਅਤੇ ਪ੍ਰਸ਼ਾਦਾ ਛਕਿਆ | ਵਰ ਮੰਗਣ ਤੇ ਦੋਹਾਂ ਮਾਈਆਂ ਨੇ ਪਰਿਵਾਰ ਲਈ ਸਿਖੀ ਸੇਵਾ ਦੀ ਮੰਗ ਕਿਤੀ ਜੋ ਕੇ ਅਜ ਤਕ ਕਾਇਮ ਹੈ ਨਾਲ ਹੀ ਵਚਨ ਕੀਤਾ ਜੋ ਵੀ ਮਾਈ ਭਾਈ ਸ਼ਰਦਾ ਨਾਲ ਇਸ ਸਥਾਨ ਤੇ ਆਉਣਗੇ ਉਹਨਾਂ ਦੀਆਂ ਮਨੋਕਾਮਨਾਮਾਂ ਪੁਰੀਆਂ ਹੋਣਗੀਆਂ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਰਕਬਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ :- ਰਕਬਾ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ:-
     

     
     
    ItihaasakGurudwaras.com