ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੋਬਿੰਦ ਸਿੰਘ ਜੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਧਾਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਭਾਈ ਕੀ ਡਰੋਲੀ ਤੋਂ ਚਲਕੇ ਮਦੋਕੇ, ਲੋਪੋ ਅਤੇ ਸਿਧਵਾਂ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਇਥੇ ਢਾਬ ਦੇਖਕੇ ਰੁਕ ਗਏ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਇਲਾਕੇ ਦੀ ਸੰਗਤ ਦਰਸ਼ਨ ਕਰਨ ਲਈ ਆਉਣ ਲੱਗੀ | ਸੰਗਤ ਦੇ ਵਿਚ ਭਾਈ ਜਵੰਦਾ ਜੀ ਜਿਹਨਾਂ ਨੂੰ ਪ੍ਰੇਮਾ ਜੀ ਵੀ ਕਹਿੰਦੇ ਸਨ ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਏ | ਸਵੇਰ ਦੇ ਵਖਤ ਇਥੇ ਨਾਮ ਬਾਣੀ ਦਾ ਦੀਵਾਨ ਲਗਦੇ ਅਤੇ ਸ਼ਾਮ ਵੇਲੇ ਖੇਡਾਂ ਦੇ ਮੁਕਾਬਲੇ (ਘੋੜ ਦੋੜ ਨੇਜ਼ੇ ਬਾਜੀ ਸ਼ਸਤਰ ਵਿਦਿਆ ਮੱਲ ਅਖਾੜੇ ਆਦਿ ) ਕਰਵਾਏ ਜਾਂਦੇ | ਇਕ ਵਾਰ ਗੁਰੂ ਸਾਹਿਬ ਸ਼ਿਕਾਰ ਲਈ ਗਏ ਅਤੇ ਭਾਈ ਪ੍ਰੇਮਾ ਜੀ ਵੀ ਨਾਲ ਨਾਲ ਪੈਦਲ ਚਲ ਰਹੇ ਸਨ | ਭਾਈ ਪ੍ਰੇਮਾ ਜੀ ਘੋੜੇ ਦੀ ਲਗਾਮ ਫ਼ੜ ਕੇ ਨੰਗੇ ਪੈਰੀਂ ਚਲ ਪਏ | ਭਾਈ ਪ੍ਰੇਮਾ ਜੀ ਘੋੜੇ ਨੂੰ ਪਗਡੰਡੀ ਤੇ ਅਤੇ ਆਪ ਪਾਸੇ ਹੋ ਕੇ ਚਲਣ ਲੱਗੇ | ਉਹਨਾਂ ਦੇ ਪੈਰਾਂ ਵਿਚ ਕੰਡੇ ਸੁਲਾਂ ਵਜ ਕੇ ਖੂਨ ਨਿਕਲਣ ਲੱਗਿਆ | ਕੰਡਿਆਂ ਨਾਲ ਕਪੜੇ ਫ਼ਸ ਕੇ ਵੀ ਫ਼ਟਣ ਲੱਗੇ | ਗੁਰੂ ਸਾਹਿਬ ਨੇ ਇਹ ਦੇਖ ਕਿ ਘੋੜਾ ਰੋਕਿਆ ਅਤੇ ਭਾਈ ਸਾਹਿਬ ਨੂੰ ਕਿਹਾ ਕੇ ਘੋੜੇ ਦੀ ਲਗਾਮ ਛਡ ਦਿਉ ਅਤੇ ਰਾਹ ਤੇ ਤੁਰੋ | ਭਾਈ ਪ੍ਰੇਮਾ ਜੀ ਨੇ ਕਿਹਾ ਗੁਰੂ ਸਾਹਿਬ ਜੋ ਸੇਵਾ ਬਖਸ਼ੀ ਹੈ ਕਰ ਲੈਣ ਦਿਉ | ਸ਼ਾਇਦ ਇਹ ਸੇਵਾ ਲੇਖੇ ਲੱਗ ਜਾਵੇ | ਚੋਰਾਸੀ ਦਾ ਗੇੜ ਮੁਕ ਜਾਵੇ | ਭਾਈ ਪ੍ਰੇਮਾ ਜੀ ਦੀ ਸ਼ਰਧਾ ਦੇਖ ਕੇ ਗੁਰੂ ਸਾਹਿਬ ਨੇ ਅਪਣਾ ਜੋੜਾ ਲਾਹ ਕੇ ਭਾਈ ਸਾਹਿਬ ਨੂੰ ਪਾਉਣ ਲਈ ਦਿੱਤਾ | ਭਾਈ ਸਾਹਿਬ ਨੇ ਜੋੜਾ ਫ਼ੜ ਲਿਆ ਅਤੇ ਮਥੇ ਨਾਲ ਲਾ ਕੇ ਸਤਿਕਾਰ ਨਾਲ ਸਿਰ ਤੇ ਰਖ ਲਿਆ ਅਤੇ ਫ਼ੇਰ ਅਗੇ ਤੁਰਨ ਲੱਗੇ | ਗੁਰੂ ਸਾਹਿਬ ਨੇ ਇਹ ਦੇਖ ਕਿ ਭਾਈ ਸਾਹਿਬ ਨੂੰ ਪੁਚਿਆ ਕਿ ਇਹ ਜੋੜਾ ਤੁਹਾਨੂੰ ਪਹਿਨਣ ਲਈ ਦਿੱਤਾ ਹੈ | ਭਾਈ ਪ੍ਰੇਮਾ ਜੀ ਕਹਿਣ ਲੱਗੇ ਗੁਰੂ ਸਾਹਿਬ ਤੁਹਾਡਾ ਜੋੜਾ ਪਾਉਣ ਦੀ ਗੁਸਤਾਖੀ ਕੀਵੇਂ ਕਰ ਸਕਦਾਂ ਹਾਂ | ਜਿਹਨਾਂ ਚਰਨਾ ਤੇ ਸਾਰਾ ਸੰਸਾਰ ਸਿਰ ਨਿਵਾਉਂਦਾ ਹੈ ਉਹਨਾਂ ਪਾਵਨ ਚਰਨਾ ਦ ਜੋੜਾ ਪੁਜਣ ਯੋਗ ਹੈ | ਗੁਰੂ ਸਾਹਿਬ ਨੇ ਬਖਸ਼ਿਆ ਕਿ ਜੋ ਵੀ ਸ਼ਰਧਾ ਨਾਲ ਇਸ ਜੋੜੇ ਦੇ ਦਰਸ਼ਨ ਕਰੇਗਾ ਅਰਦਾਸ ਕਰੇਗਾ ਉਸਦੀਆਂ ਮਨੋਕਾਮਨਾਵਾਂ ਪੁਰੀਆਂ ਹੋਣਗੀਆਂ |

ਕਾਬਲ ਅਤੇ ਪੇਸ਼ਾਵਰ ਤੋਂ ਚਲ ਕੇ ਭਾਈ ਬਖਤ ਮੱਲ, ਭਾਈ ਤਾਰਾ ਚੰਦ ਭਾਈ ਦਿਆਲ ਚੰਦ ਅਤੇ ਹੋਰ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਈ | ਸੁਦਾਗਰ ਕਰੋੜੀ ਮਲ ਗੁਰੂ ਸਾਹਿਬ ਲਈ ਤੈਰਾਕੀ ਘੋੜਿਆਂ ਦੀ ਨਸਲ ਦੋ ਘੋੜੇ ਲੈ ਕੇ ਆਏ | ਜਦੋਂ ਸੰਗਤ ਲਾਹੋਰ ਪੰਹੁਚੀ ਤਾਂ ਸੁਬੇ ਕਾਸਮ ਬੇਗ ਨੇ ਦੋਵੇਂ ਘੋੜੇ ਜਬਰਦਸਤੀ ਸ਼ਾਹੀ ਕਿਲੇ ਵਿਚ ਬੰਨ ਲਏ | ਧੱਕੇ ਨਾਲ ਕਰੋੜੀ ਮੱਲ ਨੂੰ ਦੋ ਲਖ ਦੀ ਹੁੰਡੀ ਅਤੇ ਪੰਜ ਹਜਾਰ ਦੀ ਲਿਖਤ ਦੇ ਕੇ ਤੋਰ ਦਿੱਤਾ | ਉਦਾਸ ਸੰਗਤਾਂ ਇਸ ਪਾਵਨ ਸਥਾਨ ਸੁਧਾਰ ਪਹੁੰਚੀਆਂ ਗੁਰੂ ਸਾਹਿਬ ਜੀ ਦੀ ਹਜੂਰੀ ਵਿਚ ਭੇਟਾਂ ਰਖਕੇ ਖੁਸ਼ੀਆਂ ਪ੍ਰਾਪਤ ਕਿਤੀਆਂ | ਕਰੋੜੀ ਮਲ ਨੇ ਹੁੰਡੀਆਂ ਅਤੇ ਪੈਸਿਆਂ ਦੀ ਲਿਖਤ ਗੁਰੂ ਸਾਹਿਬ ਦੇ ਅਗੇ ਰਖ ਦਿੱਤੀ ਅਤੇ ਘੋੜਿਆਂ ਦੇ ਖੋਹ ਲੈਣ ਦੀ ਸਾਰੀ ਵਿਥਿਆ ਸੁਣਾਈ | ਗੁਰੂ ਸਾਹਿਬ ਨੇ ਧੀਰਜ ਦਿੱਤਾ ਅਤੇ ਫ਼ੁਰ ਮਾਇਆ ਸਿਖਾ ਤੇਰੀ ਭੇਟਾ ਪਰਵਾਨ ਹੈ | ਗੁਰ ਨਮਿਤ ਘੋੜੇ ਗੁਰੂ ਘਰ ਹੀ ਆਉਣਗੇ | ਮਾਲਵੇ ਦੀ ਸੰਗਤ ਨੇ ਬੜੀ ਪ੍ਰੇਮ ਨਾਲ ਕਾਬੁਲ ਤੋਂ ਆਈ ਸੰਗਤ ਦੀ ਸੇਵਾ ਕਿਤੀ

ਇਕ ਦਿਨ ਸੰਗਤ ਵਿਚ ਗੁਰੂ ਸਾਹਿਬ ਨੇ ਬਚਨ ਕੀਤਾ ਕੋਈ ਐਸਾ ਸਿਖ ਹੈ ਜੋ ਲਾਹੋਰੋਂ ਸ਼ਾਹੀ ਕਿਲੇ (ਤਬੇਲੇ ) ਚੋਂ ਘੋੜੇ ਲਿਆਵੇਗਾ | ਰਾਜਾ ਪ੍ਰਤਾਪ ਸਿੰਘ ਨੇ ਅਰਜ ਕਿਤੀ ਕਿ ਇਹ ਕੰਮ ਭਾਈ ਬਿਧੀ ਚੰਦ ਜੀ ਹੀ ਕਰ ਸਕਦੇ ਹਨ | ਗੁਰੂ ਸਾਹਿਬ ਤੋਂ ਥਾਪੜਾ ਲੈਕੇ ਭਾਈ ਬਿਧੀ ਚੰਦ ਜੀ ਲਾਹੋਰ ਵਲ ਚਲ ਪਏ ਅਗੋਂ ਨਿਕਲਣ ਵਾਲੇ ਨਤੀਜੇ ਨੂੰ ਜਾਣ ਦੇ ਹੋਏ ਗੁਰੂ ਸਾਹਿਬ ਜੰਗ ਦੀ ਤਿਆਰੀ ਵਿਚ ਦੀਨਾ ਕਾਂਗੜ ਵਲ ਚਲ ਪਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ, ਸੁਧਾਰ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਸੁਧਾਰ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com