ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਛੇਵੀਂ ਸਾਹਿਬ ਜ਼ਿਲ੍ਹਾ ਲੁਧਿਆਣਾ ਤਹਿਸੀਲ ਅਹਿਮਦਗੜ ਦੇ ਪਿੰਡ ਸਿਆੜ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮਹਿਰਾਜ ਦੀ ਜੰਗ ਤੋਂ ਬਾਅਦ ਇਥੇ ਰੁਕੇ | ਗੁਰੂ ਸਾਹਿਬ ਦਾ ਘੋੜਾ ਦਿਲਬਾਗ ਜੰਗ ਵਿਚ ਜਖਮੀ ਹੋ ਗਿਆ ਸੀ | ਉਸ ਸਮੇਂ ਇਥੇ ਟੋਏ ਟਿਬਿਆਂ ਵਾਲਾ ਜੰਗਲ ਸੀ | ਇਥੇ ਇਕ ਭਗਰੂ ਨਾਮ ਦਾ ਘਮੰਡੀ ਵਿਅਕਤੀ ਰਹਿੰਦਾ ਸੀ | ਉਹ ਗੁਰੂ ਸਾਹਿਬ ਦੇ ਪਲ ਭਰ ਟਿਕਾਣੇ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਗੁਰੂ ਸਾਹਿਬ ਲਈ ਭਲਾ ਬੁਰਾ ਵੀ ਕਿਹਾ | ਗੁਰੂ ਸਾਹਿਬ ਸ਼ਾਂਤ ਰਹੇ ਅਤੇ ਸਮਝਾਉਣ ਦੀ ਕੋਸ਼ਿਸ਼ ਵੀ ਕਿਤੀ ਪਰ ਭਗਰੂ ਤੇ ਕੋਈ ਅਸਰ ਨਾ ਹੋਇਆ | ਸਮਾਂ ਲੰਗਣ ਤੇ ਉਹ ਬਹੁਤ ਪਛਤਾਇਆ ਅਤੇ ਪਰਿਵਾਰ ਸਮੇਤ ਇਥੋਂ ਚਲਾ ਗਿਆ | ਬਾਅਦ ਵਿਚ ਗੁਰੂ ਸਾਹਿਬ ਦਾ ਘੋੜਾ ਚੜਾਈ ਕਰ ਗਿਆ ਅਤੇ ਗੁਰੂ ਸਾਹਿਬ ਨੇ ਉਸ ਦੇ ਉਤੇ ਦਿਤੇ ਕੀਮਤੀ ਦੁਸ਼ਾਲੇ ਸਮੇਤ ਦਫ਼ਨਾ ਦਿੱਤਾ | ਕੁਝ ਅਗਿਆਨੀ ਲੋਕਾਂ ਨੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਉਹ ਦੁਸ਼ਾਲਾ ਉਸ ਤੋਂ ਲਾਹ ਲਿਆ | ਪਰ ਇਸ ਕੁਕਰਮ ਕਰਨ ਵਾਲੇ ਵੀ ਅਪਣੇ ਜਮੀਰ ਤੋਂ ਡਰਦੇ ਹੋਏ ਇਥੋਂ ਚਲੇ ਗਏ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਛੇਵੀਂ ਸਾਹਿਬ, ਸਿਆੜ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਸਿਆੜ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com