ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ੍ਰੀ ਕਿਰਪਾਨ ਭੇਂਟ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਦੋ ਪਿਆਰੇ ਭਾਈ ਦਯਾ ਸਿੰਘ, ਜੀ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਤਾਰੇ ਦੀ ਸੇਧ ਵੱਲ ਚਲਦਿਆਂ ਮਾਛੀਵਾੜੇ ਦੇ ਜੰਗਲਾਂ ’ਵਿਚ ਆ ਕੇ ਮਿਲੇ| ਇਹ ਸਮਾਂ ਪਹੁ ਫੁਟਾਲੇ ਦਾ ਸੀ| ਗੁਰੂ ਸਾਹਿਬ ਅਤੇ ਸਿੰਘਾਂ ਨੇ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਨਿਤਨੇਮ ਕਰਨ ਲੱਗ ਪਏ | ਉਸ ਸਮੇਂ ਉੱਥੇ ਬਾਗ ਦਾ ਰਾਖਾ ਮਾਹੀ ਉੱਧਰ ਆ ਨਿਕਲਿਆ| ਜਦੋਂ ਉਸਨੂੰ ਗੁਰੂ ਸਾਹਿਬ ਅਤੇ ਸਿੰਘਾਂ ਨੂੰ ਉੱਥੇ ਬੈਠੇ ਦੇਖਿਆ ਤਾਂ ਉਸਨੇ ਬਾਗ ਦੇ ਮਾਲਿਕ ਭਾਈ ਗੁਲਾਬੇ ਅਤੇ ਭਾਈ ਪੰਜਾਬੇ ਨੂੰ ਜਾ ਦੱਸਿਆ| ਉਹ ਗੁਰੂ ਸਾਹਿਬ ਨੂੰ ਆਪਣੇ ਘਰ ਸਤਿਕਾਰ ਸਹਿਤ ਲੈ ਗਏ| ਉਸ ਘਰ ਵਾਲੀ ਜਗਾ ਤੇ ਅੱਜ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ| ਮਾਛੀਵਾੜੇ ਦੇ ਨਗਰ ਵਿੱਚ ਘੋੜਿਆਂ ਦੇ ਵਪਾਰੀ ਦੋ ਭਰਾ ਭਾਈ ਗਨੀ ਖਾਂ ਅਤੇ ਨਬੀ ਖਾਂ ਰਿਹਾ ਕਰਦੇ ਸਨ ਉਹ ਕਾਬੁਲ ਤੋਂ ਵਧੀਆ ਕਿਸਮ ਦੇ ਘੋੜੇ ਲਿਆ ਕੇ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦਿਆ ਕਰਦੇ ਸਨ | ਉਹਨਾਂ ਨੇ ਮੁਗਲਾਂ ਦੀ ਫੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ ਅਤੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾਕੇ ਕੱਢਣ ਦੀ ਵਿਚਾਰ ਕੀਤੀ, ਇਸ ਥਾਂ ਤੇ ਹੁਣ ਗੁਰਦੁਆਰਾ ਸਾਹਿਬ ਭਾਈ ਗਨੀ ਖਾਂ ਅਤੇ ਨਬੀ ਖਾਂ ਸੁਸ਼ੋਭਿਤ ਹੈ| ਮਾਤਾ ਹਰਦੇਈ ਜੀ ਜੋ ਗੁਰੂ ਸਾਹਿਬ ਦੀ ਬਹੁਤ ਸ਼ਰਧਾਲੂ ਸੀ ਦੀ ਅੰਤਿਮ ਇੱਛਾ ਨੂੰ ਪੂਰੀ ਕਰਦਿਆਂ ਗੁਰੂ ਸਾਹਿਬ ਜੀ ਨੇ ਮਾਤਾ ਜੀ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਤਿਆਰ ਕੀਤਾ ਹੋਇਆ ਪੁਸ਼ਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸੇ ਪੁਸ਼ਾਕੇ ਨੂੰ ਉੱਚ ਦਾ ਪੀਰ ਬਣਨ ਸਮੇਂ ਲਲਾਰੀ ਪਾਸੋਂ ਨੀਲਾ ਰੰਗ ਕਰਵਾਇਆ|

ਸਵੇਰੇ ਚਮਕੌਰ ਸਾਹਿਬ ਵਿਚ ਦਸ਼ਮੇਸ਼ ਪਿਤਾ ਦਾ ਸ਼ਾਹੀ ਫ਼ੋਜਾਂ ਨੂੰ ਪਤਾ ਲੱਗਣ ਤੇ ਦਸ ਹਜ਼ਾਰ ਦੀਆਂ ਟੁਕੜੀਆਂ ਵਿਚ ਗੁਰੂ ਸਾਹਿਬ ਦੀ ਭਾਲ ਵਿਚ ਨਿਕਲ ਪਈਆਂ | ਦਿਲਾਵਰ ਖਾਨ ਨੇ ਮਾਛੀਵਾੜਾ ਸਾਹਿਬ ਦੀ ਘੇਰਾ ਬੰਦੀ ਕੀਤੀ ਹੋਈ ਸੀ | ਦਿੱਲੀ ਤੋਂ ਚੱਲਣ ਤੋਂ ਪਹਿਲਾਂ ਦਿਲਾਵਰ ਖਾਨ ਨੇ ਸੁਖਣਾ ਸੁਖੀ ਸੀ ਕਿ " ਅੱਲਾ ਤਾਲਾ ਮੇਰੀ ਫ਼ੋਜ਼ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਟਾਕਰਾ ਨਾ ਕਰਨਾ ਪਵੇ | ਇਸ ਬਦਲੇ ਮੈਂ ੫੦੦ ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਾਂਗਾ | ਗੁਰੂ ਸਾਹਿਬ ਜੀ ਨੀਲੇ ਵਸਤਰ ਪਹਿਨ ਕੇ ਉੱਚ ਦੇ ਪੀਰ ਦੇ ਰੂਪ ਵਿੱਚ ਪਲੰਘ ਉੱਪਰ ਬਿਰਾਜਮਾਨ ਹੋ ਗਏ | ਭਾਈ ਗਨੀ ਖਾਂ ਅਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅੱਗੋ ਅਤੇ ਭਾਈ ਦਯਾ ਸਿੰਘ ਜੀ ਅਤੇ ਭਾਈ ਧਰਮ ਸਿੰਘ ਨੇ ਪਿੱਛੋ ਮੋਢਿਆਂ ਉੱਪਰ ਚੁੱਕਿਆ ਅਤੇ ਭਾਈ ਮਾਨ ਸਿੰਘ ਜੀ ਚੌਰ ਕਰਨ ਲੱਗ ਪਏ| ਪਿੰਡ ਤੋਂ ਬਾਹਰ ਕੁਝ ਦੂਰੀ ਤੇ ਮੁਗਲ ਸੈਨਾ ਦੀ ਚੌਕੀ ਸੀ ਜਿੱਥੇ ਦਿਲਾਵਰ ਖਾਂ ਨੇ ਪੁੱਛਿਆ ਕਿ ਪਲੰਘ ਤੇ ਕੌਣ ਹੈ ਤਾਂ ਭਾਈ ਗਨੀ ਖਾਂ ਅਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਉਹ ਉੱਚ ਦੇ ਪੀਰ ਹਨ ਅਤੇ ਪਵਿੱਤਰ ਸਥਾਂਨਾ ਦੀ ਜ਼ਹਾਰਤ ਕਰ ਰਹੇ ਹਨ | ਸਵੇਰ ਦਾ ਵਕਤ ਸੀ | ਦਿਲਾਵਰ ਖਾਨ ਨੇ ਕਿਹਾ "ਤੁਹਾਡੇ ਉੱਚ ਦੇ ਪੀਰ ਦੀ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ | ਫਿਰ ਉਸਨੇ ਬੇਨਤੀ ਕੀਤੀ ਕਿ ਪੀਰ ਸਾਹਿਬ ਉਨ੍ਹਾਂ ਨਾਲ ਖਾਣਾ ਖਾ ਕੇ ਜਾਣ| ਭਾਈ ਗਨੀ ਖਾਂ ਅਤੇ ਨਬੀ ਖਾਂ ਨੇ ਉੱਤਰ ਦਿੱਤਾ ਕਿ ਪੀਰ ਜੀ ਦਾ ਅੱਜ ਪੱਕਾ ਰੋਜ਼ਾ ਹੈ ਪਰ ਉਸਦੇ ਮੁਰੀਦ ਖਾ ਲੈਣਗੇ| ਭਾਈ ਦਇਆ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕੇ ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬੱਚ ਗਏ ਸਾਡਾ ਕੀ ਬਣੇਗਾ | ਗੁਰੂ ਸਾਹਿਬ ਨੇ ਅਪਣੇ ਕਮਰ ਕਸੇ ਵਿਚੋਂ ਛੋਟੀ ਕਿਰਪਾਨ ਭਾਈ ਦਇਆ ਸਿੰਘ ਜੀ ਨੂੰ ਦਿੱਤੀ ਅਤੇ ਕਿਹਾ ਇਸਨੂੰ ਖਾਣੇ ਵਿਚ ਫ਼ੇਰ ਲੈਣਾ ਖਾਣਾ ਦੇਗ ਬਣ ਜਾਵੇਗਾ | ਤਉ ਪ੍ਰਸਾਦਿ ਭਰਮ ਕਾ ਨਾਸ ਛੱਪੇ ਛੰਦ ਲਗੇ ਰੰਗ "ਵਾਹਿਗੁਰੂ ਕਹਿ ਕੇ ਛੱਕ ਲੈਣਾ | ਮੁਸਲਮਾਨਾ ਨੇ ਖਾਣਾ ਤਿਆਰ ਕਰਵਾ ਕੇ ਸਾਰਿਆਂ ਦੇ ਅੱਗੇ ਰਖਿਆ ਤਾਂ ਭਾਈ ਦਇਆ ਸਿੰਘ ਜੀ ਨੇ ਕ੍ਰਿਪਾਨ ਕੱਢ ਕੇ ਖਾਣੇ ਵਿਚ ਫ਼ੇਰੀ | ਦਿਲਾਵਰ ਖਾਨ ਦਾ ਜਰਨੈਲ ਪੁਛਿਆ ਇਹ ਕੀ ਕਰ ਰਹੇ ਹੋ | ਤਾਂ ਭਾਈ ਨਬੀ ਖਾਨ ਨਬੀ ਖਾਨ ਬੋਲੇ " ਜਰਨੈਲ ਸਾਹਿਬ ਹੁਣੇ ਮੱਕਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਭੇਂਟ ਜਰੂਰ ਕਰਨਾ | ਇਸ ਸਮੇਂ ਦੌਰਾਨ ਦਿਲਾਵਰ ਖਾਂ ਨੇ ਗੁਰੂ ਸਾਹਿਬ ਦੀ ਪਛਾਨਣ ਲਈ ਨੂਰਪੁਰ ਤੋਂ ਸਯਦ ਪੀਰ ਮਹੁੰਮਦ ਕਾਜ਼ੀ ਨੂੰ ਬੁਲਵਾ ਲਿਆ| ਕਾਜ਼ੀ ਮੁਹੰਮਦ ਨੇ ਆ ਕੇ ਦਿਲਾਵਰ ਖਾਨ ਨੂੰ ਕਿਹਾ "ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਬਦ ਦੁਆ ਨਹੀਂ ਦਿੱਤੀ, ਇਹ ਪੀਰਾਂ ਦੇ ਪੀਰ ਹਨ | ਦਿਲਾਵਰ ਖਾਨ ਨੇ ਸਜਦਾ ਕਰਕੇ ਖਿਮਾਂ ਮੰਗੀ ਅਤੇ ਬਾਇਜਤ ਅੱਗੇ ਜਾਣ ਲਈ ਕਿਹਾ (ਘੱਟ ਘੱਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ) ਸਤਿਗੁਰਾਂ ਨੇ ਕਿਹਾ ਦਿਲਾਵਰ ਖਾਨ ਤੂੰ ਤਾਂ ੫੦੦ ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਨ ਦੀ ਸੁਖਣਾ ਸੁੱਖੀ ਸੀ ਉਹ ਪੂਰੀ ਕਰੋ | ਦਿਲਾਵਰ ਖਾਨ ਦਾ ਨਿਸਚਾ ਪੱਕਾ ਹੋ ਗਿਆ ਝੱਟ ੫੦੦ ਮੋਹਰਾਂ ਤੇ ਕੀਮਤੀ ਦੁਸ਼ਾਲਾ ਮੰਗਵਾ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਰਖਿਆ ਅਤੇ ਭੁੱਲ ਬਖਸ਼ਾਈ | ਗੁਰੂ ਸਾਹਿਬ ਨੇ ਇਹ ਭੇਂਟਾ ਭਾਈ ਨਬੀ ਖਾਨ ਗਨੀ ਖਾਨ ਨੂੰ ਦੇ ਦਿੱਤੀ | ਦੇਗ ਅਤੇ ਖਾਣੇ ਵਿਚ ਕ੍ਰਿਪਾਨ ਭੇਂਟ ਕਰਨ ਦੀ ਪ੍ਰਥਾ ਇਸ ਸਥਾਨ ਤੋਂ ਚਲੀ | ਇਸ ਅਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਕਿਰਪਾਨ ਭੇਟ ਸਾਹਿਬ ਸੁਸ਼ੋਭਿਤ ਹੈ|

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ੍ਰੀ ਕਿਰਪਾਨ ਭੇਟ ਸਾਹਿਬ, ਮਾਛੀਵਾੜਾ


ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਮਾਛੀਵਾੜਾ
  ਜ਼ਿਲਾ :- ਲੁਧਿਆਣਾ
  ਰਾਜ :- ਪੰਜਾਬ
  ਫ਼ੋਨ ਨੰਬਰ :-੦੦੯੧-
   

   
   
  ItihaasakGurudwaras.com