ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਥੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਪਿੰਡ ਅਯਾਲੀ ਕਲਾਂ ਵਿਚ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਵਾਰ ਚਰਨ | ਪਹਿਲੀ ਵਾਰ ਗੁਰੂ ਸਾਹਿਬ ਇਥੇ ਨਾਨਕਮਤਾ ਸਾਹਿਬ ਤੋਂ ਵਾਪਿਸ ਆਉਂਦੇ ਹੋਏ ਆਏ | ਨਾਨਕਮਤਾ ਸਾਹਿਬ ਗੁਰੂ ਸਹਿਬ ਬਾਬਾ ਅਲਮਸਤ ਜੀ ਦੇ ਬੁਲਾਵੇ ਤੇ ਗਏ ਸੀ | ਇਥੋਂ ਚਲ ਕੇ ਗੁਰੂ ਸਾਹਿਬ ਡਰੋਲ਼ੀ ਭਾਈ ਕੇ ਗਏ | ਦੁਸਰੀ ਵਾਰ ਗੁਰੂ ਸਾਹਿਬ ਗੁਜਰਵਾਲ ਤੋਂ ਚਲਕੇ ਇਥੇ ਆਏ | ਭਾਈ ਬਿਧੀ ਚੰਦ ਜੀ ਨੇ ਗੁਰੂ ਸਾਹਿਬ ਦੇ ਬੈਠਣ ਲਈ ਇਕ ਥੜਾ ਬਣਾਇਆ ਜਿਸ ਕਰਕੇ ਇਸ ਸਥਾਨ ਦਾ ਨਾਮ ਥੜਾ ਸਾਹਿਬ ਪੈ ਗਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਡਰੋਲੀ ਭਾਈ ਤੋਂ ਚਲਕੇ ਇਥੇ ਆਏ | ਗੁਰੂ ਸਾਹਿਬ ਇਥੇ ਸੰਗਤ ਦਿ ਬੇਨਤੀ ਤੇ ਆਏ ਅਤੇ ਇਸ ਪਿੰਡ ਵਸਾਇਆ | ਭਾਈ ਅਛਰਾ ਜੀ ਦੀ ਬੇਨਤੀ ਗੁਰੂ ਸਾਹਿਬ ਉਹਨਾਂ ਦੇ ਘਰ ਰੁਕੇ ਅਤੇ ਲੰਗਰ ਪ੍ਰ੍ਸ਼ਾਦਾ ਛਕਿਆ | ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਸਥਿਤ ਹੈ | ਇਸ ਸਥਾਨ ਤੇ ਗੁਰੂ ਸਾਹਿਬ ਸੰਗਤ ਨਾਲ ਬਚਨ ਕਰਿਆ ਕਰਦੇ ਸਨ | ਜਿਸ ਕਿਲੇ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਅਜ ਉਹ ਪਿਪਲ ਦਾ ਦਰਖਤ ਬਣ ਗਿਆ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਥੜਾ ਸਾਹਿਬ, ਅਯਾਲੀ ਕਲਾਂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਅਯਾਲੀ ਕਲਾਂ <
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com