ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਅਟਾਰੀ ਸਾਹਿਬ ਜ਼ਿਲ੍ਹਾ ਮੋਗਾ ਦੇ ਪਿੰਡ ਭਾਈ ਕੀ ਡਰੋਲੀ ਵਿਚ ਸਥਿਤ ਹੈ | ਉਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਢੂ ਭਾਈ ਸਾਂਈ ਦਾਸ ਜੀ ਦਾ ਘਰ ਸੀ | ਉਹਨਾਂ ਨੇ ਜਦ ਆਪਣੇ ਨਂਵੇ ਘਰ ਦੀ ਉਸਾਰੀ ਕੀਤੀ ਤਾਂ ਬਹੁਤ ਸੋਹਣੇ ਬਣੇ ਘਰ ਨੂੰ ਦੇਖਕੇ ਮਨ ਵਿਚ ਖਿਆਲ ਆਇਆ ਕੇ ਗੁਰੂ ਸਾਹਿਬ ਪਹਿਲਾਂ ਇਥੇ ਚਰਨ ਪਾਉਣ | ਭਾਈ ਸਾਂਈ ਦਾਸ ਜੀ ਦੀ ਘਰਵਾਲੀ ਨੇ ਕਿਹਾ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ | ਭਾਈ ਸਾਂਈ ਦਾਸ ਜੀ ਨੇ ਕਿਹਾ ਆਪਾਂ ਸਿਰਫ਼ ਅਰਦਾਸ ਕਰਾਂਗੇ ਜੇ ਗੁਰੂ ਸਾਹਿਬ ਨੂੰ ਪਰਵਾਨ ਹੋਈ ਉਹ ਆਪ ਹੀ ਆਉਣਗੇ |ਉਹਨਾਂ ਦੇ ਦਿਲ ਦੀ ਭਾਵਨਾ ਨੂੰ ਸਮਝਦੇ ਹੋਏ ਅਤੇ ਅਰਦਾਸ ਪ੍ਰਵਾਨ ਕਰਕੇ ਗੁਰੂ ਸਾਹਿਬ ਇਥੇ ਆਏ ਤੇ ਇਸ ਘਰ ਵਿਚ ਰਹੇ | ਬਾਅਦ ਵਿਚ ਉਹ ਕਈ ਵਾਰ ਇਥੇ ਆਏ ਤੇ ਰਹੇ ਉਸ ਘਰ ਨੂੰ ਅਜ ਵੀ ਉਸੇ ਤਰਾਂ ਸੰਭਾਲ ਕੇ ਰਖਿਆ ਹੋਇਆ ਹੈ | ਗੁਰੂ ਸਾਹਿਬ ਦੀ ਛੋ ਪ੍ਰਾਪਤ ਕਈ ਵਸਤਾਂ ਵੀ ਇਥੇ ਮੋਜੂਦ ਹਨ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਅਟਾਰੀ ਸਾਹਿਬ, ਭਾਈ ਕੀ ਡਰੋਲੀ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
ਪਿੰਡ :- ਭਾਈ ਕੀ ਡਰੋਲੀ
ਜ਼ਿਲ੍ਹਾ :- ਮੋਗਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|