ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਅੰਬ ਸਾਹਿਬ, ਜ਼ਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)ਦੇ ਫ਼ੇਜ ੮ ਵਿਚ ਸਥਿਤ ਹੈ | ਧੰਨ ਧੰਨ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਆਪਣੇ ਭਗਤ ਭਾਈ ਕੁਰਮ ਜੀ ਦੀ ਮਨੋਕਾਮਨਾ ਪੂਰੀ ਕਰਨ ਲਈ, ਇਥੇ ਚਰਨ ਪਾਏ | ਭਾਈ ਕੂਰਮ ਜੀ ਜੋ ਕੇ ਪਿੰਡ ਲੰਬਿਆਂ ਦੇ ਨਿਵਾਸੀ ਸਨ, ਇਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਸਾਹਿਬ ਪੂਜੇ | ਗੁਰੂ ਸਾਹਿਬ ਦਾ ਦਰਬਾਰ ਸਜਿਆ ਹੋਇਆ ਸੀ | ਸੰਗਤਾਂ ਯੋਗ ਭੇਟਾ ਪੇਸ਼ ਕਰ ਰਹੀਆਂ ਸਨ | ਅੰਬਾਂ ਦਾ ਮੌਸਮ ਸੀ | ਕਾਬੁਲ ਦੀ ਸੰਗਤ ਨੇ ਗੁਰੂ ਸਾਹਿਬ ਦੇ ਦਰਬਾਰ ਵਿਚ ਅੰਬ ਭੇਂਟ ਕੀਤੇ | ਭਾਈ ਕੂਰਮ ਜੀ ਨੂੰ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਤੋਂ ਆਇਆ ਹਾਂ ਪਰ ਇਸ ਸੇਵਾ ਤੋਂ ਵਾਂਜਾ ਰਹਿ ਗਿਆ ਹਾਂ | ਭਾਈ ਕੂਰਮ ਜੀ ਨੇ ਪ੍ਰਸ਼ਾਦ ਵਜੋਂ ਮਿਲਿਆ ਅੰਬ ਛਕਿਆ ਨਹੀਂ, ਸੰਭਾਲ ਕੇ ਰਖ ਲਿਆ | ਦੁਸਰੇ ਦਿਨ ਸਵੇਰੇ ਉਹੀ ਅੰਬ ਭਾਈ ਕੂਰਮ ਜੀ ਨੇ ਗੁਰੂ ਸਾਹਿਬ ਨੂੰ ਭੇਟਾਂ ਵਜੋਂ ਪੇਸ਼ ਕਰ ਦਿੱਤਾ|

ਘਟ ਘਟ ਕੇ ਅੰਤਰ ਕੀ ਜਾਨਤ | ਭਲੇ ਬੁਰੇ ਕੀ ਪੀਰ ਪਛਾਨਤ ||

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਨੂੰ ਬੁਲਾਇਆ ਤੇ ਪੁੱਛਿਆ, ਕਿ ਭਾਈ ਇਹ ਅੰਬ ਤਾਂ ਅਸੀਂ ਤੁਹਾਨੂੰ ਪ੍ਰਸ਼ਾਦ ਵਜੋਂ ਦਿੱਤਾ ਸੀ ਤੁਸੀਂ ਇਹ ਫ਼ਿਰ ਸਾਨੂੰ ਮੱਥਾ ਕਿਉਂ ਟੇਕ ਦਿੱਤਾ| ਭਾਈ ਕੂਰਮ ਜੀ ਬੜੀ ਨਿਮਰਤਾ ਨਾਲ ਬੋਲੇ "ਹੇ ਸਚੇ ਪਾਤਸ਼ਾਹ, ਜਦੋਂ ਮੈਂ ਕਾਬੁਲ ਦੀ ਸੰਗਤ ਨੂੰ ਦੇਖਿਆ ਕੇ ਉਹ ਤੁਹਾਡੇ ਲਈ ਅੰਬ ਭੇਟਾ ਵਜੋਂ ਲੈ ਕੇ ਆਏ ਹਨ ਤਾਂ ਮੈਨੂੰ ਬੜੀ ਸ਼ਰਮ ਆਈ, ਕਿਉਂਕਿ ਮੈਂ ਅੰਬਾਂ ਦੇ ਦੇਸ਼ ਤੋਂ ਆਇਆ ਹਾਂ | ਪਰ ਤੁਹਾਡੇ ਲਈ ਇਹ ਭੇਟਾ ਨਾ ਲਿਆ ਸਕਿਆ | ਇਸ ਲਈ ਮੈਂ ਪ੍ਰਸ਼ਾਦ ਵਜੋਂ ਮਿਲਿਆ ਅੰਬ ਹੀ ਤੁਹਾਨੂੰ ਮੂੜ ਭੇਟ ਕਰ ਦਿਤਾ" ਗੁਰੂ ਸਾਹਿਬ ਬੋਲੇ ਭਾਈ ਗੁਰਮੁਖਾ ਤੇਰੀ ਭਾਵਨਾ ਸਾਡੇ ਤਕ ਪਹੁੰਚ ਗਈ ਹੈ | ਤੁਸੀਂ ਇਹ ਅੰਬ ਛਕ ਲਵੋ, ਅਸੀਂ ਆਪ ਤੁਹਾਡੇ ਕੋਲ ਆ ਕੇ ਅੰਬ ਛਕਾਂਗੇ | ਉਸ ਬਚਨ ਨੂੰ ਪਾਲਦੇ ਹੋਏ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਕੁਰੂਕਸ਼ੇਤਰ ਤੋਂ ਪੋਹ ਦੀ ਸੰਗਰਾਂਦ ਨੂੰ ਇਥੇ ਪਹੁੰਚੇ | ਭਾਈ ਕੂਰਮ ਜੀ ਆਪਣੇ ਬਾਗ ਵਿਚ, ਭਗਤੀ ਵਿਚ ਲੀਨ ਬੈਠੇ ਸਨ | ਗੁਰੂ ਸਾਹਿਬ ਨੇ ਆਕੇ ਕਿਹਾ, ਲਿਆ ਭਾਈ ਕੂਰਮ ਸਾਨੂੰ ਅੰਬ ਛਕਾ | ਭਾਈ ਕੂਰਮ ਜੀ ਨੇ ਨਿਮਰਤਾ ਸਹਿਤ ਅਰਦਾਸ ਕੀਤੀ ਕਿ ਹੇ ਸਚੇ ਪਾਤਸ਼ਾਹ ਇਹ ਪੋਹ ਦੀ ਰੁੱਤ ਹੈ, ਇਸ ਰੁਤ ਵਿਚ ਅੰਬ ਨਹੀਂ ਹੁੰਦੇ, ਕਿਰਪਾ ਕਰਕੇ ਮੈਨੂੰ ਮਾਫ਼ ਕਰਨਾ ਮੈਂ ਤੁਹਾਡੀ ਸੇਵਾ ਵਿਚ ਅੰਬ ਪੇਸ਼ ਨਹੀਂ ਕਰ ਸਕਾਂਗਾ | ਇਹ ਸੁਣਕੇ ਗੁਰੂ ਸਾਹਿਬ ਮੁਸਕਰਾਏ ਅਤੇ ਬੋਲੇ, ਦਰਖਤ ਤਾਂ ਪੱਕੇ ਅੰਬਾਂ ਨਾਲ ਭਰਿਆ ਪਿਆ ਹੈ| ਭਾਈ ਕੂਰਮ ਜੀ ਨੇ ਦੇਖਿਆ ਕੇ ਜਿਸ ਦਰਖਤ ਹੇਠ ਗੁਰੂ ਸਾਹਿਬ ਖੜੇ ਸਨ ਉਸ ਨਾਮ ਪੱਕੇ ਅੰਬਾਂ ਨਾਲ ਭਰਿਆ ਹੋਇਆ ਹੈ | ਇਹ ਦੇਖ ਕੇ ਭਾਈ ਕੂਰਮ ਜੀ ਗੁਰੂ ਸਾਹਿਬ ਦੇ ਚਰਨੀ ਢਹਿ ਪਏ ਅਤੇ ਫ਼ੇਰ ਗੁਰੂ ਸਾਹਿਬ ਅਤੇ ਨਾਲ ਨਾਲ ਸੰਗਤ ਨੂੰ ਵੀ ਅੰਬ ਛਕਾਇਆ| ਭਾਈ ਕੂਰਮ ਜੀ ਦਾ ਤਪ ਅਸਥਾਨ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਵਿਚ ਸਥਿਤ ਹੈ

ਭਾਈ ਧੰਨਾ ਸਿੰਘ ਜੀ ਸਾਇਕਲ ਯਾਤਰੀ ਇਹ ਵੀ ਲਿਖਦੇ ਹਨ ਕੇ ਜਦੋਂ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਇਥੇ ਚਰਨ ਪਾਏ ਤਾਂ ਪਿੰਡ ਲਮਿਆਂ ਦੇ ਕਿਸੇ ਵੀ ਬਸ਼ਿੰਦੇ ਨੇ ਗੁਰੂ ਸਾਹਿਬ ਨੂੰ ਲੰਗਰ ਪ੍ਰਸ਼ਾਦੇ ਲਈ ਨਹੀਂ ਪੁਛਿਆ | ਪਿੰਡ ਕੁੰਭੜੇ ਦੀ ਇਕ ਬੀਬੀ ਜੋ ਪ੍ਰਸ਼ਾਦਾ ਲੈ ਕੇ ਆਪਣੇ ਖੇਤ ਨੂੰ ਜਾ ਰਹੀ ਸੀ ਉਸਨੇ ਗੁਰੂ ਸਾਹਿਬ ਨੂੰ ਪ੍ਰਸ਼ਾਦੇ ਭੇਂਟ ਕੀਤੇ ਤਾਂ ਗੁਰੂ ਸਾਹਿਬ ਏਨ ਕਿਹਾ ਕੇ ਇਹ ਤਾਂ ਤੁਸੀਂ ਆਪਣੇ ਹਾਲੀਆਂ ਲਈ ਲੈ ਕੇ ਜਾ ਰਹੇ ਹੋ ਤਾਂ ਬੀਬੀ ਨੇ ਕਿਹਾ ਕੇ ਗੁਰੂ ਸਾਹਿਬ ਮੈਂ ਉਹਨਾਂ ਲਈ ਹੋਰ ਲੈ ਆਉਂਦੀ ਹਾਂ | ਇਹ ਭਾਵਨਾ ਸੁਣ ਕੇ ਗੁਰੂ ਸਾਹਿਬ ਨੇ ਕਿਹਾ "ਲੰਭੇ ਨਾ ਚੋੜੇ ਕੁੰਭੜਾ ਗੁਰੂ ਕਾ ਘਰ " ਅਜ ਪਿੰਡ ਲਮਿਆਂ ਦਾ ਸਿਰਫ਼ ਖੇੜਾ ਹੀ ਬਚਿਆ ਹੈ ਬਾਕੀ ਸਭ ਕੂਝ ਖਤਮ ਹੋ ਗਿਆ ਹੈ ਅਤੇ ਪਿੰਡ ਕੁੰਭੜਾ ਪੁਰਾ ਵਸਦਾ ਪਿੰਡ ਹੈ

ਤਸਵੀਰਾਂ ਲਈਆਂ ਗਈਆਂ :- ੭ ਨੰਵ੍ਬਰ, ੨੦੦੬

Read this page in ENGLISH
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਅੰਬ ਸਾਹਿਬ, ਮੋਹਾਲੀ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਹਰਰਾਇ ਸਾਹਿਬ ਜੀ


  • ਪਤਾ

    ਫ਼ੇਜ਼ ੮, ਮੋਹਾਲੀ
    ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
    ਰਾਜ :- ਪੰਜਾਬ
    ਫ਼ੋਨ ਨੰਬਰ ;-੨੨੩੦੩੪੦
     

     
     
    ItihaasakGurudwaras.com