ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪੰਜਤੀਰਥ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਤਹਿਸੀਲ ਬੰਗਾ ਦੇ ਪਿੰਡ ਲੜੋਆ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਕਰਤਾਰਪੁਰ ਵਿਖੇ ਮੁਗਲਾਂ ਨਾਲ ਜੰਗ ਤੋਂ ਬਾਦ ਕੀਰਤਪੁਰ ਸਾਹਿਬ ਨੂੰ ਜਾਂਦੇ ਹੋਏ ਆਏ | ਜਦੋਂ ਗੁਰੂ ਸਾਹਿਬ ਪਹੁੰਚੇ ਤਾਂ ਸ਼ਾਮ ਦਾ ਸਮਾਂ ਸੀ | ਇਥੇ ਘਣੇ ਜੰਗਲ ਦੇ ਨਾਲ ਪਾਣੀ ਦਾ ਸਰੋਤ ਵੀ ਸੀ | ਇਥੇ ਖੇਡਦਿਆ ਬਚਿਆਂ ਨੇ ਘਰ ਜਾ ਕੇ ਦਸਿਆ ਵੀ ਕੋਈ ਮਹਾਂਪੁਰਖ ਆਏ ਨੇ | ਪਿੰਡ ਦੀ ਸੰਗਤ ਨੇ ਆਕੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਕੀਤਾ | ਗੁਰੂ ਸਾਹਿਬ ਨੇ ਨੇੜੇ ਵਾਲੇ ਸਥਾਨ ਬਾਰੇ ਪੁਛਿਆ, ਤਾਂ ਸੰਗਤ ਨੇ ਦਸਿਆ ਵੀ ਇਹ ਮੁਗਲਾਂ ਦ ਸਥਾਨ ਪੰਜ ਪੀਰ ਹੈ ਅਤੇ ਉਹ ਇਥੇ ਕਿਸੇ ਨੂੰ ਜਾਣ ਨਹੀਂ ਦਿਂਦੇ | ਗੁਰੂ ਸਾਹਿਬ ਨੇ ਉਥੇ ਪੰਜ ਇਟਾਂ ਰਖਕੇ ਕਿਹਾ ਅਜ ਤੋਂ ਇਹ ਸਥਾਨ ਪੰਜ ਤੀਰਥ ਹੈ ਅਤੇ ਜੋ ਵੀ ਇਥੇ ਸ਼ਰਧਾ ਨਾਲ ਆਏਗਾ ਉਸ ਦੀਆਂ ਮਨੋਕਾਮਨਾਵਾਂ ਪੁਰੀਆਂ ਹੋਣਗੀਆਂ | ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਸਥਾਨ ਦੀ ਸੇਵਾ ਕਰਵਾਈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪੰਜਤੀਰਥ ਸਾਹਿਬ, ਲੜੋਆ

ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,

 • ਪਤਾ :-
  ਪਿੰਡ :- ਲੜੋਆ
  ਤਹਿਸੀਲ :- ਬੰਗਾ
  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
  ਰਾਜ :- ਪੰਜਾਬ
  ਫ਼ੋਨ ਨੰਬਰ
   

   
   
  ItihaasakGurudwaras.com