ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਬਾਰਠ ਸਾਹਿਬ ਜ਼ਿਲਾ ਅਤੇ ਤਹਿਸੀਲ ਪਠਾਨਕੋਟ ਦੇ ਪਿੰਡ ਬਾਰਠ ਵਿਚ ਸਥਿਤ ਹੈ |

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਤਰ ਬਾਬਾ ਸ਼੍ਰੀ ਚੰਦ ਜੀ ਨੇ ਕਾਫ਼ੀ ਸਮਾਂ ਇਥੇ ਤਪ ਕੀਤਾ | ਬਾਬਾ ਕਮਲੀਆ ਜੀ ਜੋ ਕੇ ਬਾਬਾ ਸ਼੍ਰੀ ਚੰਦ ਜੀ ਦੇ ਚੇਲੇ ਸਨ ਸ਼੍ਰੀ ਅਮਿਤਸਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਗਏ | ਗੁਰੂ ਸਾਹਿਬ ਨੇ ਬਾਬਾ ਕਮਲੀਆ ਨੂੰ ਅੱਗੇ ਆ ਕੇ ਮਿਲੇ ਅਤੇ ਆਪਣੇ ਆਸਣ ਤੇ ਬਿਠਾਇਆ | ਗੁਰੂ ਸਾਹਿਬ ਨੇ ਉਹ ਨਾਂ ਨੁੰ ੫੦੦ ਰੁਪਏ ਅਤੇ ਇਕ ਘੋੜਾ ਭੇਟ ਕੀਤਾ | ਕੁਝ ਸਮੇਂ ਬਾਅਦ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਕਮਲੀਆ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਰਠ ਬੁਲਾਊਣ ਸ਼੍ਰੀ ਅਮਿਤਸਰ ਸਾਹਿਬ ਭੇਜਿਆ | ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰਠ ਤਾਂ ਉਹਨਾਂ ਨੇ ਦੇਖਿਆ ਕਿ ਬਾਬਾ ਸ਼੍ਰੀ ਚੰਦ ਜੀ ਤਪ ਕਰ ਰਹੇ ਸਨ | ਗੁਰੂ ਸਾਹਿਬ ਬਾਬਾ ਜੀ ਧਿਆਨ ਖਤਮ ਕਰਨ ਦੀ ਉਡੀਕ ਕਰਨ ਲਗੇ | ਇਸ ਦੋਰਾਨ ਗੁਰੂ ਸਾਹਿਬ ਇਥੇ ਤਕਰੀਬਨ ੬ ਮਹੀਨੇ ਰਹੇ | ਹਰ ਰੋਜ ਗੁਰੂ ਸਾਹਿਬ ਸਵੇਰੇ ਇਥੇ ਆ ਜਾਂਦੇ ਅਤੇ ਤਪ ਸਥਾਨ ਬਾਬਾ ਸ਼੍ਰੀ ਚੰਦ ਵਿਖੇ ਥੰਮ ਵਾਲੇ ਸਥਾਨ ਤੇ ਜਾ ਕੇ ਖੜੇ ਹੋ ਜਾਂਦੇ | ਗੁਰੂ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਖੁਲਣ ਦੀ ਉਡੀਕ ਵਿਚ ਨਿਮਰਤਾ ਸਹਿਤ ਖੜੇ ਰਹਿੰਦੇ | ਸ਼ਾਮ ਨੂੰ ਗੁਰੂ ਸਾਹਿਬ ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪੰਜਵੀ ਗੁਰੂਸਰ ਸਾਹਿਬ ਵਾਲੇ ਸਥਾਨ ਤੇ ਚਲੇ ਜਾਂਦੇ ਅਤੇ ਓਥੇ ਸੰਗਤ ਨੁੰ ਉਪਦੇਸ਼ ਦਿੰਦੇ, ਇਸ ਤਰਾਂ ਇਹ ਸਿਲਸਿਲਾ ੬ ਮਹੀਨੇ ਚਲਦਾ ਰਿਹਾ | ਉਸ ਜਗਹ ਹੀ ਰਾਤ ਨੁੰ ਗੁਰੂ ਸਾਹਿਬ ਵਿਸ਼ਰਾਮ ਕਰਦੇ | ਉਸ ਜਗਹ ਹੀ ਚੋਧਰੀ ਦੋਦਾ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲੋਂ ਮੋਤ ਮੰਗੀ | ਗੁਰੂ ਸਾਹਿਬ ਉਸਨੂੰ ਮੁਕਤੀ ਬਖਸ਼ਦੇ ਹਨ | ਉਸ ਸਥਾਨ ਤੇ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਅਤੇ ਉਹਨਾਂ ਨੇ ਅਪਣੇ ਪਿਤਾ ਜੀ (ਸ਼੍ਰੀ ਗੁਰੂ ਅਰਜਨ ਦੇਵ ਜੀ ) ਦੀ ਯਾਦ ਵਿਚ ਇਕ ਬਾਗ ਲਗਵਾਇਆ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਜੀ ਨੁੰ ਮਿਲੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਪੁਛਿਆ, ਕਿ ਅਪਣੇ ਸਾਰੇ ਪੁਤਰ ਤੁਸੀਂ ਆਪ ਹੀ ਰਖੋਗੇ ਯਾਂ ਸਾਨੁੰ ਵੀ ਕੋਈ ਦੇਓਗੇ (ਉਦਾਸੀ ਮੱਤ ਲਈ) | ਤਾਂ ਗੁਰੂ ਸਾਹਿਬ ਨੇ ਬਾਬਾ ਗੁਰਦਿਤਾ ਜੀ ਨੁੰ ਬਾਬਾ ਸ਼੍ਰੀ ਚੰਦ ਜੀ ਦੇ ਸਪੁਰਦ ਕਰ ਦਿੱਤਾ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬਾਰਠ ਸਾਹਿਬ, ਬਾਰਠ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਬਾਬਾ ਸ਼੍ਰੀ ਚੰਦ ਜੀ

  • ਪਤਾ :-
    ਪਿੰਡ :- ਬਾਰਠ
    ਤਹਿਸੀਲ :- ਪਠਾਨਕੋਟ
    ਜ਼ਿਲਾ :- ਪਠਾਨਕੋਟ
    ਰਾਜ :- ਪੰਜਾਬ
    ਫ਼ੋਨ ਨੰਬਰ:- 0091 186-2245612
     

     
     
    ItihaasakGurudwaras.com