ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬਹਿਰ ਸਾਹਿਬ, ਜ਼ਿਲ੍ਹਾ ਪਟਿਆਲਾ ਦੇ ਪਿੰਡ ਬਹਿਰ ਵਿਚ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਯਾਤਰਾ ਸਮੇਂ ਧਮਧਾਣ ਸਾਹਿਬ ਤੋਂ ਚੱਲਕੇ, ਪਰਿਵਾਰ ਸਮੇਤ ਕੱਤਕ ਵਦੀ ੫ ਸਮੰਤ ੧੭੨੩ ਨੂੰ ਬਹਿਰ ਆਏ । ਅਗੋਂ ਮੱਲਾਂ ਨਾਮੀ ਤਰਖਾਣ ਸਿੱਖ ਨੇ ਆਣ ਮੱਥਾ ਟੇਕ ਕੇ ਆਪਣੇ ਘਰ ਲਿਜਾਕੇ, ਮਾਈਆਂ ਨੇ ਮਾਈਆਂ ਦੀ ਸੇਵਾ ਕੀਤੀ | ਮੱਲੇ ਸਿੱਖ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਸਾਰੀ ਰਾਤ ਮੁਠੀਆਂ ਭਰਦਾ ਰਿਹਾ, ਨਾਲੋ ਗਿਆਨ ਦੀਆਂ ਬਾਤਾਂ ਕਰਦਾ ਰਿਹਾ । ਅਗਲੇ ਦਿਨ ਅੰਮ੍ਰਿਤ ਵੇਲੇ ਗੁਰੂ ਸਾਹਿਬ ਸਰੁਸਤੀ ਵਿਚੋਂ ਇਸ਼ਨਾਨ ਕਰਕੇ ਨਿੱਤ-ਨੇਮ ਦਾ ਪਾਠ ਕਰ ਰਹੇ ਸਨ ਕਿ ਪਿੰਡ ਵਿੱਚੋਂ ਲੋਕ ਇਕੱਠੇ ਹੋ ਕੇ ਆਣ ਗੁਰੂ ਸਾਹਿਬ ਨੂੰ ਮੱਥਾ ਟੇਕਿਆ, ਤੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬੜੇ ਗਰੀਬ ਹਾਂ, ਸਾਡੀ ਗਰੀਬੀ ਦੂਰ ਕਰੋ । ਗੁਰੂ ਸਾਹਿਬ ਬੋਲੇ, ਭਾਈ ਤਮਾਕੂ ਛੱਡੋ, ਤਾਂ ਗਰੀਬੀ ਦੂਰ ਹੋਵੇਗੀ । ਲੋਕਾਂ ਆਖਿਆ ਤਮਾਕੂ ਤਾਂ ਅਸੀਂ ਛੱਡ ਨਹੀਂ ਸਕਦੇ, ਤਾਂ ਗੁਰੂ ਸਾਹਿਬ ਨੇ ਫੁਰਮਾਇਆ ਜੇ ਕਰ ਅੱਜ ਹੀ ਤਮਾਕੂ ਛੱਡ ਦੇਂਦੇ ਤਾਂ ਅੱਜ ਹੀ ਗਰੀਬੀ ਦੂਰ ਹੋ ਜਾਂਦੀ, ਜਾਓ ਹੁਣ ਕੁਝ ਸਮਾਂ ਪਾ ਕੇ ਪੱਛਮੀ ਪੰਜਾਬ ਵਿੱਚੋਂ ਮੇਰੇ ਸਿੱਖ ਆਉਣਗੇ, ਤਾਂ ਲਹਿਰਾਂ-ਬਹਿਰਾਂ ਹੋਣਗੀਆਂ, ਤੇ ਗਰੀਬੀ ਦੂਰ ਹੋਵੇਗੀ ਅਤੇ ਏਬੇ-ਬੜਾ ਭਾਰੀ ਤੀਰਥ ਬਣੇਗਾ ਅਤੇ ਜਿਹੜਾ ਹਿਰਦਾ ਸੁੱਧ ਕਰਕੇ ਬਾਰਾ ਮਸਿਆ ਨਹਾਵੇਗਾ, ਉਸਦੀਆਂ ਮਨ ਦੀਆਂ ਪੁਰੀਆਂ-ਹੋਣਗੀਆਂ ਤੇ ਦੁੱਖ ਕੱਟੇ ਜਾਣਗੇ। ਗੁਰੂ ਸਾਹਿਬ ਤਿੰਨ ਦਿਨ ਤੇ ਦੋ ਰਾਤਾਂ ਰਹਿ ਕੇ ਮੱਲੇ ਨਾਮੀ ਤਰਖਾਣ ਨੂੰ ਨਿਹਾਲ ਕਰਕੇ ਅਤੇ ਤਿਲੋਕ ਦਾਸ ਸਾਧ ਦਾ ਉਧਾਰ ਕਰਕੇ ਕੱਤਕ ਵਦੀ ੭ ਸਮੰਤ ੧੭੨੩ ਨੂੰ ਕੈਥਲ ਚਲੇ ਗਏ।

ਤਸਵੀਰਾਂ ਲਈਆਂ ਗਈਆਂ :- ੬ ਦਿਸੰਬਰ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬਹਿਰ ਸਾਹਿਬ, ਬਹਿਰ

ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਬਹਿਰ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-0091-1764-203001
     

     
     
    ItihaasakGurudwaras.com