ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੋਤੀ ਸਾਹਿਬ ਪਟਿਆਲਾ ਸ਼ਹਿਰ ਵਿਚ ਸਥਿਤ ਹੈ | ਇਹ ਪਵਿੱਤਰ ਗੁਰੂ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਤਿਮ ਯਾਤਰਾ ਦੀ ਪਵਿੱਤਰ ਚਰਣ ਦੀ ਧੁੜ ਯਾਦਗਾਰ ਹੈ | ਜਦ ਆਪ ਜੀ ਨੇ ਇਥੋਂ ਦਿੱਲੀ ਜਾ ਕੇ ਪਵਿੱਤਰ ਸੀਸ ਨੂੰ ਆਪਣੇ ਨਿਤਾਣੇ ਨਿਮਾਣੇ ਸੇਵਕਾਂ ਦੀ ਪ੍ਰਾਨ ਰਖਿਆ ਕਰਨ ਹਿੱਤ ਨਿਛਾਵਰ ਕਰਕੇ ਔਰੰਗਜੇਬੀ ਜੁਲਮ ਹੜ ਨੂੰ ਬਨ ਲਾਇਆ ਸੀ। ੧੧ ਹਾੜ ਸੰ: ੧੭੩੨ ਈ: ਨੂੰ ਸ਼੍ਰੀ ਸਤਿਗੁਰੂ ਜੀ ਪਾਤਸ਼ਾਹੀ ੯ ਦੀਵਾਨ ਮਤੀ ਰਾਮ ਭਾਈ ਗੁਰਦਿੱਤਾ ਬੁੱਢੇ ਕੇ ਭਾਈ ਦਿਆਲਾ ਜੀ ਭਾਈ ਉਦਾ ਰਾਠੋਰ, ਭਾਈ ਜੈਤਾ (ਜਿਉਣ ਸਿੰਘ ਮਜਬੀ) ਆਦਿ ਸਿਦਕੀ ਸਿੱਖਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਵਾਰ ਹੋ ਕੇ ਕੀਰਤਪੁਰ, ਭਗਤਗੜ੍ਹ, ਰੋਪੜ, ਮਕਾਰ, ਕਬੂਲਪੁਰ, ਕਨਹੇੜੀ ਆਦਿਕ ਪਿੰਡਾ ਵਿੱਚ ਉੱਤਰ ਕੇ ਅਨੇਕ ਪਤਿਤਾਂ ਨੂੰ ਆਤਮਕ ਕਲਿਆਣ ਬ੍ਰਹਮ ਗਿਆਨ ਦਾ ਮਹਾਦਾਨ ਬਖਸਦੇ ਹੋਏ ਆਪਣੇ ਮੁਰੀਦ ਸੈਫ ਅਲੀ ਖਾਂ ਦੇ ਪ੍ਰੇਮ ਦੇ ਖਿੱਚ ਹੋਏ ੬ ਹਾੜ ਜਿੱਥੇ ਗੁਰਦੁਆਰਾ ਸਾਹਿਬ ਬਹਾਦਰਗੜ੍ਹ (ਸੈਫਾਬਾਦ) ਹੈ ਵਿੱਚ ਆ ਬਿਰਾਜੇ। ਤਿੰਨ ਮਹੀਨੇ ਬੜੇ ਪ੍ਰੇਮ ਭਗਤੀ ਭਾਵ ਨਾਲ ਸੈਫ ਅਲੀ ਖਾਂ ਨੇ ਸੇਵਾ ਲਾਭ ਪ੍ਰਾਪਤ ਕੀਤਾ। ਆਪ ਚੋਪਾਸੇ ਦੇ ਤਿੰਨ ਮਹੀਨੇ ਇਥੇ ਰਹਿ ਕੇ ਨਾਮ ਦਾਨ ਇਸਨਾਨ ਤੇ ਕਾਮਨਾ ਪੂਰਨ ਹੋਣ ਦਾ ਵਰ ਬਖਸਕੇ ੧੭ ਅਸੂ ਨੂੰ ਆਪ ਵਿਦਾ ਹੋ ਕੇ ਕਾਇਮਪੁਰ ਬਿਲਾਸਪੁਰ ਦੇ ਵਿਚਕਾਰ ਜਿਥੇ ਗੁਰਦੁਆਰਾ ਸਾਹਿਬ ਮੋਤੀ ਬਾਗ ਹੈ ਆਰਾਮ ਫੁਰਮਾਇਆ ਉਸ ਤੋਂ ਪਿਛੋ ਸਮਾਨੇ ਮੁਹੰਮਦ ਬਖਸ਼ ਦਿ ਹਵੇਲੀ ਵਿਚ ਕਈ ਦਿਨ ਪਠਾਣ ਦੇ ਪ੍ਰੇਮ ਵਸ ਹੋ ਕੇ ਦਰਸ਼ਨ ਦਿਤੇ ਫੈਰ ਚੀਕੇ, ਕੈਥਲ ਜੀਂਦ ਆਦਿਕ ਨਗਰਾਂ ਵਿਚੋਂ ਹੋਕੇ ਬੇਅੰਤ ਪ੍ਰੇਮ ਦੇ ਪਿਆਸੇ ਚਾਤ੍ਰਿਕਾ ਨੂੰ ਸਤਿਨਾਮ ਰੂਪੀ ਉਪਦੇਸ਼ ਬਖਸਕੇ ਤ੍ਰਿਪਤ ਕਰਦੇ ਹੋਏ ਆਗਰੇ ਵਿਚ ਗ੍ਰਿਫਤਾਰੀ ਦਿੱਤੀ। ੧੩ ਮੱਘਰ ਸੁਦੀ ਪੰਚਮੀ ਸੰ: ੧੭੩੨ ਈ: ਗੁਰਦੁਆਰਾ ਨੂੰ ਪਹਿਰ ਦਿਨੇ-ਰੜੇ ਆਪ ਜੀਓ ਧਰਮ ਹੇਤ ਸਾਕਾ ਕਰ ਦਿਖਾਇਆ।

ਤਸਵੀਰਾਂ ਲਈਆਂ ਗਈਆਂ :- ੧੪ ਫ਼ਰਵਰੀ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੋਤੀ ਸਾਹਿਬ, ਪਟਿਆਲਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਟਿਆਲਾ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com