ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ ਜ਼ਿਲ੍ਹਾ ਪਟਿਆਲਾ, ਤਹਿਸੀਲ ਨਾਭਾ ਦੇ ਪਿੰਡ ਧੰਗੇੜਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਲਵਾ ਯਾਤਰਾ ਦੇ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਭਾਈ ਲੱਖੀ ਸ਼ਾਹ ਵਣਜਾਰਾ ਜੀ ਸਨ | ਗੁਰੂ ਸਾਹਿਬ ਇਥੇ ਪਿੰਡ ਅਗੌਲ ਤੋਂ ਚਲੇ ਆਏ | ਗੁਰੂ ਸਾਹਿਬ ਦੇ ਸੇਵਕਾਂ ਨੇ ਗੁਰੂ ਸਾਹਿਬ ਤੋਂ ਗੰਨੇ ਪੁਟਣ ਦੀ ਆਗਿਆ ਮੰਗੀ | ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ, ਫ਼ੇਰ ਜਦੋਂ ਖੇਤ ਦਾ ਮਾਲਕ ਆਇਆ ਉਸਨੇ ਸੇਵਕਾਂ ਨੂੰ ਅਪਸ਼ਬਦ ਕਹੇ ਗੁਰੂ ਸਾਹਿਬ ਨੇ ਸੇਵਕਾਂ ਨੂੰ ਗੰਨੇ ਛੱਡ ਦੇਣ ਲਈ ਕਿਹਾ | ਕੁਝ ਹੀ ਦੇਰ ਬਾਅਦ ਖੇਤ ਨੂੰ ਅੱਗ ਲੱਗ ਗਈ ਜਦੋਂ ਖੇਤ ਦੇ ਮਾਲਕ ਨੂੰ ਪਤਾ ਲਗਿਆ ਤਾਂ ਉਸ ਨੇ ਪਿੰਡ ਵਾਲਿਆਂ ਨੂੰ ਨਾਲ ਲੈਕੇ ਗੁਰੂ ਸਾਹਿਬ ਕੋਲ ਆਇਆ | ਉਸ ਵਕਤ ਗੁਰੂ ਸਾਹਿਬ ਇਸ ਸਥਾਨ ਤੇ ਪਹੁੰਚ ਚੁਕੇ ਸਨ | ਉਸਨੇ ਗੁਰੂ ਸਾਹਿਬ ਤੋਂ ਮੁਆਫ਼ੀ ਮੰਗੀ | ਗੁਰੂ ਸਾਹਿਬ ਨੇ ਕਿਹਾ ਚਿਂਤਾ ਨਾ ਕਰ ਤੂੰ ਸੜੀ ਹੋਈ ਫ਼ਸਲ ਹੀ ਵਡ ਲੈ ਇਹ ਤੈਨੂੰ ਪਹਿਲਾਂ ਨਾਲੋਂ ਜਿਆਦਾ ਮਿਠਾ ਰਸ ਦੇਵੇਗੀ | ਇਥੇ ਗੁਰੂ ਸਾਹਿਬ ਕੁਝ ਦੇਰ ਲਈ ਰੁਕੇ ਅਤੇ ਫ਼ੇਰ ਅਗੇ ਯਾਤਰਾ ਤੇ ਨਿਕਲ ਪਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਸਾਹਿਬ, ਧੰਗੇੜਾ

ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਿੰਡ :- ਧੰਗੇੜਾ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com