ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਹਾਦਰਗੜ੍ਹ ਵਿਚ ਸਥਿਤ ਹੈ | ਇਹ ਪਵਿੱਤਰ ਅਸਥਾਨ ਨੌਵੇ ਪਾਤਸ਼ਾਹ ਹਿੰਦ ਦੀ ਚਾਦਰ ਧਰਮ ਰੱਖਿਅਕ ਤਿਲਕ ਜੰਝੂ ਦੇ ਰਾਖੇ, ਮਹਾਨ ਪਰਉਪਕਾਰੀ, ਸੀਸ ਦਾ ਬਲੀਦਾਨ ਦੇਣ ਵਾਲੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਬਣਿਆ ਹੋਇਆ ਹੈ । ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣਕੇ ਹਿੰਦੂ ਧਰਮ ਦੀ ਰੱਖਿਆ ਕਰਨ ਅਤੇ ਔਰੰਗਜੇਬ ਜੁਲਮ ਦੇ ਹੜ੍ਹ ਨੂੰ ਠੇਲ ਪਾਉਣ ਲਈ ੧੧ ਹਾੜ ੧੭੩੨ ਬਿਕ੍ਰਮੀ ਨੂੰ ਕੁਝ ਮੁਖੀ ਤੇ ਸਿਦਕੀ ਸਿੱਖਾਂ ਦੀਵਾਨ ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਉਦਾ ਜੀ. (ਰਾਠੋੜ) ਸਮੇਤ ਸ਼੍ਰੀ ਅੰਨਦਪੁਰ ਸਾਹਿਬ ਤੇ ਚਾਲੇ ਪਾ ਕੇ ਅਨੇਕਾਂ ਨਗਰਾਂ ਨੂੰ ਭਾਗ ਲਾਉਦੇ ਹੋਏ, ਸੰਗਤਾਂ ਨੂੰ ਆਤਮਿਕ ਗਿਆਨ ਬਖਸਦੇ ਹੋਏ ਆਪਣੇ ਮੁਰੀਦ ਨਵਾਬ ਸੈਫਦੀਨ ਅਤੇ ਸੰਗਤਾਂ ਦੇ ਪ੍ਰੇਮ ਵੱਸ ੧੬ ਹਾੜ ੧੭੩੨ ਨੂੰ ਇਸ ਬਾਗ ਵਿੱਚ ਆਣ ਬਿਰਾਜੇ ਸੈਫਦੀਨ ਤਾਂ ਪਹਿਲਾਂ ਹੀ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਸੀ । ਇਰਦੇ-ਗਿਰਦੇ ਨਿਵਾਸ ਦੀਆਂ ਸੰਗਤਾਂ ਦਾ ਪ੍ਰੇਮ ਦੇਖ ਕੇ ਫਿਰ ਚੋਮਾਸੇ ਦੇ ਦੋ ਤਿੰਨ ਮਹੀਨੇ ਦੋ ਦਿਨ ਰਹਿ ਕੇ ਇਸ ਧਰਤੀ ਨੂੰ ਭਾਗ ਲਾਏ ਸੈਫਦੀਨ ਦੀ ਬੇਨਤੀ ਤੇ ਕਿਲੇ ਅੰਦਰ ਜਾਂਦੇ ਰਹੇ ਜਿੱਥੇ ਆਪ ਜੀ ਦਾ ਯਾਦ ਵਿੱਚ ਅਤਿ ਸੁੰਦਰ ਗੁਰੂ ਅਸਥਾਨ ਬਣਿਆ ਹੋਇਆ ਹੈ । ਫਿਰ ਗੁਰੂ ਸਾਹਿਬ ੧੭ ਅੱਸੂ ੧੭੩੨ ਬਿਕ੍ਰਮੀ ਨੂੰ ਚੱਲੇ ਤੇ ਗੁਰੂ ਸਾਹਿਬ ਮੋਤੀ ਬਾਗ (ਪਟਿਆਲਾ) ਸਮਾਣਾ ਕਰ੍ਹਾਂ ਤੇ ਆਗਰੇ ਪੁੱਜ ਕੇ ਇੱਕ ਆਜੜੀ ਸਯਦ ਅਲੀ ਖਾਂ ਰਾਹੀ ਗ੍ਰਿਫਤਾਰ ਹੋ ਕੇ ਸਖਤ ਪਹਿਰੇ ਹੇਠ ਦਿੱਲੀ ਪਹੁੰਚੇ | ਗੁਰੂ ਸਾਹਿਬ ਅੱਗੇ ਤਿੰਨ ਸ਼ਰਤਾਂ ਰਖੀਆਂ ਗਈਆਂ, ਦੀਨ ਕਬੂਲ ਕਰੋ ਕਰਾਮਾਤ ਦਿਖਾਓ ਜਾਂ ਸ਼ਹੀਦੀ ਲਈ ਤਿਆਰ ਹੋ ਜਾਓ | ਪਾਤਸ਼ਾਹ ਜੀ ਨੇ ਆਖਰੀ ਸ਼ਰਤ ਕਬੂਲ ਕਰਦਿਆਂ ੧੨ ਮੱਘਰ ਸ਼ਦੀ ਪੰਚਮੀ ਸੰਮਤ ੧੭੩੨ (੧੧ ਨਵੰਬਰ ੧੬੭੫ ਈ:) ਦਿਨ ਵੀਰਵਾਰ ਦੁਪਹਿਰ ਦਿਨ ਚੜੇ ਧਰਮ ਹੇਤ ਸਾਕਾ ਕਰ ਦਿਖਾਇਆ । ਨਵਾਬ ਸੈਫਦੀਨ ਵੇਲੇ ਇਸ ਬਾਗ ਵਿੱਚ ਥੜਾ ਤੇ ਖੂਹੀ ਲਗਵਾਈ ਗਈ ਮਹਾਰਾਜ ਅਮਰ ਸਿੰਘ ਨੇ ੧੭੭੪ ਈ: ਬ੍ਰਿ: ੧੮੩੧ ਸੰਮਤ ਵਿੱਚ ਕਿਲੇਦਾਰ ਗੁਲਬੇਗ ਖਾਂ ਤੇ ਕਰ ਲਿਆ ਤੇ ਕਿਲਾ ਬਣਾਉਣਾ ਆਰੰਭਿਆ ਮਹਾਰਾਜਾ ਕਰਮ ਸਿੰਘ ਨੇ ੧੮੮੩ ਵਿੱਚ ਕਿਲੇ ਦੇ ਅੰਦਰ ਅਤੇ ਬਾਹਰ ਦੇਵਾਂ ਗੁਰੂ ਸਥਾਨਾਂ ਦੀ ਸੇਵਾ ਕਰਵਾਈ ਤੇ ਸੈਫਾਬਾਦ ਨਾਮ ਬਦਲਕੇ ਬਹਾਦਰਗੜ੍ਹ ਰੱਖਿਆ ਇਸ ਅਸਥਾਨ ਤੇ ਬੇਅੰਤ ਸੰਗਤਾਮ ਦਰਸ਼ਨ ਕਰਕੇ ਮਨੋਕਾਮਨਾ ਪੂਰੀਆ ਕਰਦੀਆਂ ਨਿਹਾਲ ਹੁੰਦੀਆਂ ਹਨ।

ਤਸਵੀਰਾਂ ਲਈਆਂ ਗਈਆਂ :- ੧੪ ਫ਼ਰਵਰੀ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਪਾਤਸ਼ਾਹੀ ਨੋਂਵੀਂ ਸਾਹਿਬ, ਬਹਾਦਰਗੜ੍ਹ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • ਪਤਾ :-
    ਪਟਿਆਲਾ ਰਾਜਪੁਰਾ ਸੜਕ, ਬਹਾਦਰਗੜ੍ਹ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧ ੧੭੫ ੨੩੮੦੬੨੯
     

     
     
    ItihaasakGurudwaras.com