ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਅਟਕ ਸਾਹਿਬ ਜ਼ਿਲ੍ਹਾ ਰੋਪੜ ਤਹਿਸੀਲ ਮੋਰਿੰਡਾ ਦੇ ਪਿੰਡ ਸਹੇੜੀ ਵਿਚ ਸਥਿਤ ਹੈ | ਇਸ ਸਥਾਨ ਨੂੰ ਸ਼੍ਰੀ ਭਿਆਨਕ ਰਾਤ ਦੀ ਚੀਸ ਦੇ ਨਾਮ ਨਾਲ ਵੀ ਜਾਣਦੇ ਹਨ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਰਸਾ ਨਦੀ ਦੇ ਕੰਡੇ ਤੇ ਸਥਿਤ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ ਵਾਲੇ ਸਥਾਨ ਤੇ ਇਕ ਦੁਸਰੇ ਤੋਂ ਵਿਛੜ ਗਏ | ਵਿਛਣ ਤੋਂ ਬਾਅਦ ਮਾਤਾ ਗੁਜਰੀ, ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫ਼ਤਿਹ ਸਿੰਘ ਜੀ ਗੰਗੂ ਰਸੋਈਏ ਦੇ ਨਾਲ ਉਸਦੇ ਪਿੰਡ ਸਹੇੜੀ ਆ ਗਏ | ਰਾਤ ਨੂੰ ਗੰਗੂ ਨੇ ਮਾਤਾ ਜੀ ਦੀ ਮੋਹਰਾਂ ਨਾਲ ਭਰੀ ਖੁਰਜੀ ਚੋਰੀ ਕਰ ਲਈ ਅਤੇ ਆਪ ਰੋਲਾ ਪਾ ਦਿਤਾ | ਮਾਤਾ ਜੀ ਨੇ ਕਿਹਾ ਤੂੰ ਮੋਹਰਾਂ ਰਖ ਲੈ ਪਰ ਰੋਲਾ ਨਾ ਪਾ | ਇਹ ਸੁਣ ਕੇ ਗੰਗੂ ਗੁਸੇ ਹੋ ਗਿਆ ਅਤੇ ਕਹਿਣ ਲਗਾ ਕੇ ਮੈਂ ਤੁਹਾਨੂੰ ਪਨਾਹ ਦਿਤੀ ਅਤੇ ਤੁਸੀਂ ਮੇਰੇ ਤੋ ਹੀ ਇਲਜਾਮ ਲਗਾ ਰਹੇ ਹੋ | ਇਨਾਮ ਦੇ ਲਾਲਚ ਵਿਚ ਗੰਗੂ ਮੋਰਿੰਡੇ ਦੇ ਕੋਤਵਾਲ ਕੋਲ ਗਿਆ ਅਤੇ ਮਾਤਾ ਜੀ ਅਤੇ ਸਾਹਿਬ ਜਾਦਿਆਂ ਦੀ ਖਬਰ ਉਸਨੂੰ ਦੇ ਦਿੱਤੀ | ਦੁਸਰੇ ਦਿਨ ਗੰਗੂ ਨੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਗੁਰਦੁਆਰਾ ਸ਼੍ਰੀ ਰਥ ਸਾਹਿਬ ਵਾਲੇ ਸਥਾਨ ਤੇ ਮੋਰਿੰਡਾ ਪੁਲਸ ਦੇ ਹਵਾਲੇ ਕਰ ਦਿੱਤਾ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਅਟਕ ਸਾਹਿਬ, ਸਹੇੜੀ

ਕਿਸ ਨਾਲ ਸੰਬੰਧਤ ਹੈ :-
  • ਮਾਤਾ ਗੁਜਰੀ
  • ਸਾਹਿਬਜਾਦਾ ਜੋਰਾਵਰ ਸਿੰਘ ਜੀ
  • ਸਾਹਿਬਜਾਦਾ ਫ਼ਤਿਹ ਸਿੰਘ ਜੀ

  • ਪਤਾ :-
    ਪਿੰਡ :- ਸਹੇੜੀ
    ਤਹਿਸੀਲ :- ਮੋਰਿੰਡਾ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com