ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਐਵੇਂ ਸਾਹਿਬ ਜ਼ਿਲਾ ਰੋਪੜ ਤਹਿਸੀਲ ਮੋਰਿੰਡਾ ਦੇ ਪਿੰਡ ਸਹੇੜੀ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਤਾਂ ਸਰਸਾ ਨਦੀ ਦੇ ਕੰਡੇ ਤੇ ਸਥਿਤ ਗੁਰਦਵਾਰਾ ਸ਼੍ਰੀ ਪਰਿਵਾਰ ਵਿਛੋੜੇ ਸਾਹਿਬ ਵਾਲੇ ਸਥਾਨ ਤੇ ਇਕ ਦੁਸਰੇ ਤੋਂ ਵਿਛੜ ਗਏ | ਵਿਛਣ ਤੋਂ ਬਾਅਦ ਮਾਤਾ ਗੁਜਰੀ, ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫ਼ਤਿਹ ਸਿੰਘ ਜੀ ਗੰਗੂ ਰਸੋਈਏ ਦੇ ਨਾਲ ਉਸਦੇ ਪਿੰਡ ਸਹੇੜੀ ਆ ਗਏ | ਗੰਗੂ ਨੇ ਪਿੰਡ ਤੋਂ ਬਾਹਰ ਥੋੜੀ ਦੂਰੀ ਤੇ ਸਾਧ ਦੀ ਕੁਟੀਆ ਵਿਚ ਬੈਠਾ ਦਿੱਤਾ | ਉਸ ਸਮੇਂ ਇਥੇ ਘਣਾ ਜੰਗਲ ਸੀ | ਗੰਗੂ ਬ੍ਰਾਹਮਣ ਮਾਤਾ ਜੀ ਅਤੇ ਬਛਿਆਂ ਨੂੰ ਇਥੇ ਬਿਠਾ ਕੇ ਅਪਣੇ ਘਰ ਚਲਾ ਗਿਆ | ਉਸ ਤੋਂ ਬਾਅਦ ਸਾਧ ਅਪਣੀ ਕੁਟੀਆ ਵਿਚ ਪਹੁੰਚਿਆ ਤਾ ਉਸਨੇ ਪੁਛਿਆ ਵੀ ਤੁਸੀਂ ਕੋਣ ਹੋ ਤੇ ਕਿਥੋਂ ਆਏ ਹੋ | ਤਾਂ ਮਾਤਾ ਜੀ ਨੇ ਜਵਾਬ ਦਿੱਤਾ ਭਾਈ ਅਸੀਂ ਤਾਂ ਐਮੇਂ ਹੀ ਇਥੀ ਆ ਗਏ | ਬਾਅਦ ਵਿਚ ਗੰਗੂ ਆ ਕੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਅਪਣੇ ਨਾਲ ਅਪਣੇ ਘਰ ਲੈ ਗਿਆ | ਮਾਤਾ ਜੀ ਕਹਿਣ ਤੇ ਇਸ ਸਥਾਨ ਦਾ ਨਾਮ ਐਵੇਂ ਪੈ ਗਿਆ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਐਵੇਂ ਸਾਹਿਬ, ਸਹੇੜੀ

ਕਿਸ ਨਾਲ ਸੰਬੰਧਤ ਹੈ :-
  • ਮਾਤਾ ਗੁਜਰੀ
  • ਸਾਹਿਬਜਾਦਾ ਜੋਰਾਵਰ ਸਿੰਘ ਜੀ
  • ਸਾਹਿਬਜਾਦਾ ਫ਼ਤਿਹ ਸਿੰਘ ਜੀ

  • ਪਤਾ :-
    ਪਿੰਡ :- ਸਹੇੜੀ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com