ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਘਾਟ ਸਾਹਿਬ, ਨੰਗਲ

ਇਹ ਸਥਾਨ ਜ਼ਿਲਾ ਰੋਪੜ ਦੇ ਸ਼ਹਿਰ ਨੰਗਲ ਵਿਚ ਸਥਿਤ ਹੈ | ਨੰਗਲ ਵਿਚ ਇਹ ਸਥਾਨ ਭਾਖੜਾ ਬਿਆਸ ਮੈਨੈਜਮੈਂਟ ਬੋਰਡ ਕਲੋਨੀ ਵਿਚ ਸਤਲੁਜ ਦੇ ਖੱਬੇ ਕੰਡੇ ਤੇ ਸਥਿਤ ਹੈ | ਇਸ ਸਥਾਨ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸ਼ਤੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਪਿੰਡ ਬਿਭੋਰ ਗਏ ਜਿਥੇ ਹੁਣ ਗੁਰਦੁਆਰਾ ਸ਼੍ਰੀ ਬਿਭੋਰ ਸਾਹਿਬ ਸਥਿਤ ਹੈ | 1753 ਬਿਕ੍ਰਮੀ (1696 ਈ) ਨੂੰ ਗੁਰੂ ਸਾਹਿਬ ਇਸ ਸਥਾਨ ਤੇ ਆਏ | ਉਸ ਸਮੇਂ ਇਥੇ ਘਾਟ ਹੁੰਦਾ ਸੀ | ਗੁਰੂ ਸਾਹਿਬ ਦੀ ਇਥੇ ਆਉਣ ਅਤੇ ਦਰਿਆ ਪਾਰ ਕਰਨ ਦੀ ਸੁਚਨਾ ਮਿਲਣ ਤੇ ਸਾਰੇ ਮਲਾਹਾਂ ਨੇ ਆਪਣੀਆਂ ਕਿਸ਼ਤੀਆਂ ਸਜਾ ਲਈਆਂ | ਹਰ ਇਕ ਮਲਾਹ ਚਾਹੁੰਦਾ ਸੀ ਕੇ ਗੁਰੂ ਸਾਹਿਬ ਉਸਦੀ ਕਿਸ਼ਤੀ ਵਿਚ ਬੈਠਣ ਇਹਨਾਂ ਮਲਾਹਾਂ ਵਿਚ ਇਕ ਸੈਦਾ ਮਲਾਹ ਵੀ ਸੀ ਜੋ ਗੁਰੂ ਸਾਹਿਬ ਦਾ ਬਹੁਤ ਸ਼ਰਧਾਲੂ ਸੀ ਪਰ ਉਹ ਬਹੁਤ ਜਿਆਦਾ ਗਰੀਬ ਹੋਣ ਕਾਰਣ ਆਪਣੀ ਕਿਸ਼ਤੀ ਸਜਾ ਨਹੀਂ ਸੀ ਸਕਿਆ | ਇਸ ਕਾਰਣ ਉਸਦੀ ਕਿਸ਼ਤੀ ਸਭ ਤੋਂ ਆਖੀਰ ਵਿਚ ਰਖੀ ਗਈ ਕੇ ਗੁਰੂ ਸਾਹਿਬ ਨੇ ਕਿਹੜਾ ਤੇਰੀ ਪੁਰਾਣੀ ਕਿਸ਼ਤੀ ਵਿਚ ਬੈਠਣਾ ਹੈ | ਜਦ ਗੁਰੂ ਸਾਹਿਬ ਇਥੇ ਆਏ ਤਾਂ ਹਰ ਕਿਸ਼ਤੀ ਕੋਲ ਗ ਏ ਅਤੇ ਪੁਛਿਆ ਕੇ ਇਹ ਕਿਸਦੀ ਕਿਸ਼ਤੀ ਹੈ | ਸਭ ਕਿਸ਼ਤੀ ਮਾਲਕਾਂ ਨੇ ਆਪਣਾ ਆਪਣਾ ਨਾਮ ਦਸਿਆ ਕੇ ਇਹ ਕਿਸ਼ਤੀ ਮੇਰੀ ਹੈ | ਅੰਤ ਵਿਚ ਗੁਰੂ ਸਾਹਿਬ ਸੈਦੇ ਮਲਾਹ ਦੀ ਕਿਸ਼ਤੀ ਕੋਲ ਪੰਹੁਚੇ ਤਾ ਗੁਰੂ ਸਾਹਿਬ ਨੇ ਪੁਛਿਆ ਕੇ ਇਹ ਕਿਸਦੀ ਕਿਸ਼ਤੀ ਹੈ ਤਾਂ ਸੈਦੇ ਮਲਾਹ ਨੇ ਬੜੀ ਨਿਮਰਤਾ ਨਾਲ ਜੁਆਬ ਦਿੱਤਾ ਕੇ ਇਹ ਆਪ ਜੀ ਦੀ ਕਿਸ਼ਤੀ ਹੈ | ਉਸਦੀ ਨਿਮਰਤਾ ਅਤੇ ਜੁਆਬ ਸੁਣ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਉਸਦੀ ਕਿਸ਼ਤੀ ਵਿਚ ਸਵਾਰ ਹੋ ਗਏ | ਦਰਿਆ ਦੇ ਦੁਸਰੇ ਪਾਸੇ ਪੰਹੁਚ ਕੇ ਗੁਰੂ ਸਾਹਿਬ ਨੇ ਸੈਦੇ ਨੂੰ ਸੋਨੇ ਦੀਆਂ ਮੋਹਰਾਂ ਦੇਣੀਆਂ ਚਾਹੀਆਂ ਪਰ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ | ਅਤੇ ਹੱਥ ਜੋੜਕੇ ਬੇਨਤੀ ਕਿਤੀ ਕੇ ਦਾਤਾ ਸਾਡੇ ਦੋਹਾਂ ਦਾ ਕਾਰਜ ਇਕ ਹੀ ਹੈ | ਮੈਂ ਲੋਕਾਂ ਨੂੰ ਦਰਿਆ ਪਾਰ ਕਰਵਾਉਂਦਾ ਹਾਂ ਅਤੇ ਤੁਸੀਂ ਇਸ ਭਵਸਾਗਰ ਰੂਪੀ ਜੰਗ ਤੋਂ ਤਾਰਣ ਵਾਲੇ ਮਲਾਹ ਹੋ | ਮੈਂ ਆਪ ਨੂੰ ਦਰਿਆ ਪਾਰ ਕਰਵਾਇਆ ਹੈ ਆਪ ਮੈਨੂੰ ਭਵਸਾਗਰ ਰੂਪੀ ਜੱਗ ਤੋਂ ਤਾਰ ਦਿਉ | ਉਸ ਦੀ ਨਿਮਰਤਾ ਦੇਖ ਕੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕੇ ਸੈਦਿਆ ਤੂੰ ਤਾਂ ਕੀ ਤੇਰੀਆਂ ਇਕੀ (21) ਕੁਲਾਂ ਤਰਨਗੀਆਂ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਘਾਟ ਸਾਹਿਬ, ਨੰਗਲ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਨੰਗਲ ਟਾਉਨਸ਼ਿਪ, ਕਲੋਨੀ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com