ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲ੍ਹਾ ਰੋਪੜ ਦੇ ਤਹਿਸੀਲ ਨੰਗਲ ਦੇ ਪਿੰਡ ਕਲਮੋਟ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਇਕ ਉਚੀ ਪਹਾੜੀ ਦੀ ਚੋਟੀ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਿਭੋਰ ਸਾਹਿਬ ਵਿਖੇ ਰਹਿਂਦੇ ਸਨ ਤਾਂ ਸੰਗਤ ਦਰਸ਼ਨਾ ਲਈ ਆਉਣ ਲੱਗੀ | ਸੰਗਤ ਗੁਰੂ ਸਾਹਿਬ ਲਈ ਭੇਟਾ ਲੈ ਕੇ ਆਉਂਦੀ | ਉਹਨਾ ਦਿਨਾਂ ਵਿਚ ਇਕ ਸਿਖ ਸਿਪਾਹੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਹੁਣ ਕੋਈ ਜੰਗ ਨਹੀਂ ਹੋ ਰਹੀ ਅਸੀਂ ਵਿਹਲੇ ਬੈਠੇ ਤੰਗ ਆ ਗਏ ਹਾਂ ਇੰਜ ਲਗਦਾ ਹੈ ਦੁਸ਼ਮਣ ਕੀਤੇ ਭਜ ਗਿਆ ਹੈ | ਗੁਰੂ ਸਾਹਿਬ ਨੇ ਸੁਣ ਕੇ ਜਵਾਬ ਦਿੱਤਾ ਤੁਸੀਂ ਫ਼ਿਕਰ ਨਾ ਕਰੋ ਅਜੇ ਵੀ ਕਰਣ ਲਈ ਬਹੁਤ ਕੁਝ ਹੈ | ਅਸੀਂ ਬਹੁਤ ਜੰਗਾ ਤੁਹਾਡੇ ਗਲ੍ਹ ਪਾ ਦਿੱਤੀਆਂ ਹਨ | ਧਰਤੀ ਉਤੇ ਜਿਨੇ ਵੀ ਲੋਗ ਵਸਦੇ ਨੇ ਬਹੁਤ ਤੁਹਡੇ ਦੁਸ਼ਮਣ ਹਨ | ਉਹਨਾਂ ਵਿਚੋ ਕਈ ਤੁਸੀ ਐਸੇ ਦੇਖੋਗੇ ਜੋ ਤੁਹਾਡੀ ਸ਼ਕਲ ਸੁਰਤ ਅਤੇ ਬੀਰਤਾ ਨੂੰ ਦੇਖਕੇ ਖਿਝਦੇ ਹਨ | ਕਈ ਅਪਣੇ ਇਸ ਲਈ ਕੁੜਨਗੇ ਕਿ ਤੁਸੀਂ ਪੁਰਾਤਨ ਜਾਤ ਵਰਣ ਦੇ ਸੰਕੇਤ ਛਡ ਕੇ ਖਾਲਸਾ ਹੋ ਗਏ ਹੋ | ਕਈ ਇਸ ਕਰਕੇ ਖਿਝਣਗੇ ਕੇ ਤੁਸੀਂ ਬੀਰੂ ਧਰਮੂ ਨੂੰ ਬੀਰ ਸਿੰਘ ਧਰਮ ਸਿੰਘ ਰਾਜਪੁਤਾਂ ਜਿਹੇ ਨਾਮ ਨਾਲ ਬੁਲਾਉਂਦੇ ਹੋ |ਮੁਗਲ ਇਸ ਕਰਕੇ ਦੁਸ਼੍ਮਣ ਹਨ ਕਿਉਂਕੇ ਤੁਸੀਂ ਉਹਨਾਂ ਦੇ ਦੀਨ ਦੇ ਵਾਧੇ ਨੂੰ ਡੱਕਾ ਲਾ ਦਿੱਤਾ ਹੈ | ਗੁਰੂ ਸਾਹਿਬ ਅਜੇ ਸਮਝਾ ਕੇ ਦੀਵਾਨ ਵਿਚ ਬੈਠੇ ਹੀ ਸੀ ਕੇ ਇਲਾਕੇ ਦੀ ਸੰਗਤ ਨੇ ਆਕੇ ਮੁਰਜਾਏ ਮੁਖ ਨਾਲ ਨਮਸਕਾਰ ਕਿਤੀ ਅਤੇ ਬੇਨਤੀ ਕਿਤੀ ਕੇ ਅਨੰਦਪੁਰ ਸਾਹਿਬ ਜੰਗ ਹੋਣ ਕਰਕੇ ਅਸੀ ਉਥੇ ਹਾਜਰ ਨਹੀਂ ਹੋ ਸਕੇ ਅਤੇ ਕਈ ਤਰਾਂ ਦੀਆਂ ਅਮੁਲ ਵਸਤਾਂ ਬਸਤਰ ਅਤੇ ਨਕਦੀ ਆਦਿ ਜੋ ਲਿਆਂਦੀਆਂ ਸਨ | ਪਰ ਕਲਮੋਟ ਦੇ ਲੋਕਾਂ ਨੇ ਡਾਕੂਆਂ ਵਾਂਗ ਸਭ ਕੁਝ ਖੋ ਲ਼ਿਆ | ਅਸੀ ਆਪ ਦਾ ਵਾਸਤਾ ਪਾਉਂਦੇ ਰਹੇ ਅਤੇ ਆਪ ਦੀ ਅਮਾਨਤ ਦਰਸਾਂਦੇ ਰਹੇ ਪਰ ਨਹੀਂ ਮਨੇ | ਗੁਰੂ ਸਾਹਿਬ ਨੇ ਸੰਗਤ ਨੂੰ ਧੀਰਜ ਦਿੱਤਾ ਅਤੇ ਫ਼ੁਰਮਾਇਆ ਤੁਸਾਂ ਦੀ ਭੇਟਾ ਸਾਨੁੰ ਪਹੁੰਚ ਗਈਆਂ ਹਨ ਪਰਵਾਨ ਹਨ | ਅਪਣੀਆਂ ਵਸਤਾਂ ਅਸੀ ਆਪੇ ਲੈ ਲਵਾਂਗੇ | ਉਹ ਬਚਨ ਹੁਣ ਕੇ ਭਾਈ ਆਲਮ ਸਿੰਘ ਦੇ ਚਿਹਰੇ ਤੇ ਚਮਕ ਆ ਗਈ ਅਤੇ ਬੇਨਤੀ ਕਰਕੇ ਆਗਿਆ ਮੰਗੀ | ਗੁਰੂ ਸਾਹਿਬ ਨੇ ਕਿਹਾ ਕੇ ਕਾਹਲੀ ਦੀ ਲੋੜ ਨਹੀਂ ਕਲ ਨੂੰ ਜਾ ਐਸਾ ਕਰਾਂਗੇ | ਸਿੰਘਾ ਪਾਸੋਂ ਮੁਸ਼ਕਲ ਨਾਲ ਰਾਤ ਬਤੀਤ ਹੋਈ | ਦੁਸਰੇ ਦਿਨ ਦੀਵਾਨ ਮਗਰੋਂ ਪ੍ਰ੍ਸ਼ਾਦ ਛਕ ਕੇ ਨਗਾਰੇ ਉਤੇ ਚੋਟ ਲਾ ਦਿੱਤੀ | ਗੁਰੂ ਸਾਹਿਬ ਅਤੇ ਸਿੰਘਾ ਨੇ ਨਦੀ ਪਾਰ ਕਰਕੇ ਕਲਮੋਟ ਘੇਰ ਲਿਆ | ਗੁਰੂ ਸਾਹਿਬ ਦਰਖਤ ਹੇਠਾਂ ਬੈਠ ਗਏ ਅਤੇ ਸਿੰਘਾ ਨੇ ਅਚਾਨਕ ਪਿੰਡ ਉਤੇ ਹਮਲਾ ਕਰ ਦਿੱਤਾ | ਜਾਨ ਬਚਾਊਣ ਲਈ ਲੋਗ ਭਜ ਗਏ | ਲੋਕਾਂ ਦੇ ਘਰਾਂ ਵਿਚੋਂ ਅਮਾਨਤ ਦਾ ਸ੍ਮਾਨ ਬਰਾਮਦ ਕੀਤਾ | ਲੋਕ ਭਜ ਕੇ ਕਿਲੇ ਦੇ ਅੰਦਰ ਲੁਕ ਗਏ | ਦਿਨ ਛਿਪੇ ਤੇ ਸਿੰਘਾ ਨੇ ਪ੍ਰਸ਼ਾਦਾ ਛਕਿਆ ਅਤੇ ਆਰਾਮ ਕੀਤਾ | ਗੁਰੂ ਸਾਹਿਬ ਨੇ ਪਲੰਗ ਮੰਗਵਾ ਕੇ ਉਸ ਤੇ ਬਿਰਾਜੇ | ਸਿੰਘਾ ਨੇ ਕੁਝ ਚਿਰ ਆਰਾਮ ਕੀਤਾ ਅਤੇ ਫ਼ੇਰ ਕਿਲੇ ਉਤੇ ਹਮਲਾ ਕਰਨ ਲਈ ਤਿਆਰ ਹੋ ਬੈਠੇ | ਗੁਰੂ ਸਾਹਿਬ ਨੇ ਰਾਤ ਵੇਲੇ ਐਸਾ ਕਰਨ ਤੋਂ ਮਨਾ ਕਰ ਦਿੱਤਾ | ਸਵੇਰ ਸਾਰ ਹੁੰਦੇ ਹੀ ਸਿੰਘਾ ਨੇ ਜਾਕੇ ਕਿਲਾ ਘੇਰ ਲਿਆ ਅਤੇ ਕਹੀਆਂ ਕੁਦਾਲਾਂ ਨਾਲ ਪੁਟਣਾ ਸ਼ੁਰੂ ਕਰ ਦਿੱਤਾ | ਇਸ ਤੋਂ ਡਰ ਕੇ ਲੋਕਾਂ ਨੇ ਗੁਰੂ ਸਾਹਿਬ ਦੇ ਨਾਮ ਦੀ ਦੁਹਾਈ ਪਾਈ ਕੇ ਸਾਡੀ ਜਾਨ ਬਖਸ਼ੀ ਜਾਵੇ | ਇਹ ਦੇਖ ਕੇ ਗੁਰੂ ਸਾਹਿਬ ਨੇ ਸਿੰਘਾ ਨੂੰ ਰੋਕ ਦਿੱਤਾ | ਜਦੋਂ ਗੁਰੂ ਸਾਹਿਬ ਇਥੋਂ ਬਿਭੋਰ ਜਾਣ ਲਗੇ ਤਾਂ ਸਿੰਘਾ ਨੇ ਬੇਨਤੀ ਕਿਤੀ ਕੇ ਅਨੰਦਪੁਰ ਸਾਹਿਬ ਚਲੀਏ | ਸਿੰਘਾ ਦੀ ਮੰਨ ਕੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਵਲ ਚਲ ਪਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਕਲਮੋਟ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਕਲਮੋਟ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com