ਗੁਰਦੁਆਰਾ ਸ਼੍ਰੀ ਰਣਜੀਗੜ ਸਾਹਿਬ ਜ਼ਿਲਾ ਰੋਪੜ ਦੇ ਸ਼ਹਿਰ ਚਮਕੌਰ ਸਾਹਿਬ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੁਰਕਸ਼ੇਤਰ ਤੋਂ ਅਨੰਦਪੁਰ ਸਾਹਿਬ ਨੂੰ ਮੁੜਦੇ ਹੋਏ ਇਥੇ ਆਏ | ਸਇਦ ਬੇਗ ਅਤੇ ਅਲਿਫ਼ ਬੇਗ ਖਾਨ ਮੁਗਲ ਫ਼ੋਜ ਨਾਲ ਲਾਹੋਰ ਵ੍ਲ ਜਾ ਰਹੇ ਸਨ | ਉਹਨਾਂ ਨਾਲ ਇਥੇ ਸਿਖ ਫ਼ੋਜਾਂ ਨੇ ਚਮਕੋਰ ਸਾਹਿਬ ਦੀ ਪਹਿਲੀ ਜੰਗ ਲੜੀ | ਕਹਿਲੂਰ ਦਾ ਰਾਜਾ ਅਜਮੇਰ ਚੰਦ ਜਿਸ ਕੋਲ ਗੁਰੂ ਸਾਹਿਬ ਰੁਕੇ ਸੀ ਉਸਨੇ ਮੁਗਲ ਜਰਨੈਲਾਂ ਨੂੰ ਪੈਸੇ ਦਾ ਵਾਅਦਾ ਕਰਕੇ ਗੁਰੂ ਸਾਹਿਬ ਨੂੰ ਬੰਦੀ ਬਣਾਉਣ ਲਈ ਕਿਹਾ | ਸਿਖ ਫ਼ੋਜਾਂ ਨੇ ਉਹਨਾ ਡੱਟ ਕੇ ਮੁਕਾਬਲਾ ਕੀਤਾ | ਸਇਦ ਬੇਗ ਜਦੋਂ ਗੁਰੂ ਸਾਹਿਬ ਦੇ ਆਹਮਣੇ ਸਾਹਮਣੇ ਆਇਆ ਤਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਗੁਰੂ ਸਾਹਿਬ ਦੇ ਅਗੇ ਸਮਰਪਣ ਕਰ ਦਿੱਤਾ | ਅਲਿਫ਼ ਬੇਗ ਖਾਨ ਸਇਦ ਬੇਗ ਦੀ ਇਸ ਬਦਲਾਊ ਤੋਂ ਬਹੁਤ ਗੁਸੇ ਹੋਇਆ, ਅਤੇ ਹੋਰ ਜੋਰ ਨਾਲ ਹਮਲਾ ਕੀਤਾ ਪਰ ਹਾਰ ਗਿਆ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਰਣਜੀਗੜ ਸਾਹਿਬ, ਚਮਕੌਰ ਸਾਹਿਬ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਚਮਕੌਰ ਸਾਹਿਬ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|