ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸੁਹੇਲਾ ਘੋੜਾ ਸਾਹਿਬ ਜ਼ਿਲ੍ਹਾ ਰੋਪੜ ਤਹਿਸੀਲ਼ ਅਨੰਦਪੁਰ ਸਾਹਿਬ ਦੇ ਪਿੰਡ ਗੰਗੂਵਾਲ ਵਿਚ ਸਥਿਤ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਕਾ ਲਾਹੋਰ ਦੇ ਰਸਤੇ ਵਿਚ ਸਥਿਤ ਹੈ | ਇਕ ਵਾਰ ਕਾਬੁਲ ਦੀ ਸੰਗਤ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਦੋ ਘੋੜੇ ਗੁਲਬਾਗ ਅਤੇ ਦਿਲਬਾਗ ਲੈਕੇ ਆਈ ਪਰ ਲਾਹੋਰ ਦੇ ਵਿਚ ਮੁਗਲਾਂ ਨੇ ਉਹ ਘੋੜੇ ਖੋਹ ਲਏ | ਸੰਗਤ ਨੇ ਆ ਕੇ ਇਹ ਸਾਰੀ ਗਲ ਗੁਰੂ ਸਾਹਿਬ ਨੂੰ ਦਸੀ | ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡੀ ਭੇਟਾਂ ਸਾਨੂੰ ਮਿਲ ਗਈ ਹੈ | ਮੁਗਲਾਂ ਤੋਂ ਹੁਣ ਅਸੀ ਅਪਣੇ ਆਪ ਲੈ ਲਵਾਂਗੇ | ਭਾਈ ਬਿੰਧੀ ਚੰਦ ਜੀ ਪਹਿੱਲਾ ਘੋੜਾ ਘਾਈਆ ਬਣ ਕੇ ਅਤੇ ਦੁਸਰਾ ਘੋੜਾ ਪੰਡਿਤ ਬਣ ਕੇ ਲਹੋਰ ਦੇ ਕਿੱਲੇ ਵਿਚੋਂ ਲੈ ਕੇ ਆਏ | ਭਾਈ ਬਿਧੀ ਚੰਦ ਜੀ ਦੇ ਪਿਛੇ ਮੁਗਲ ਫ਼ੋਜ਼ ਆਈ ਅਤੇ ਗੁਰਦੁਆਰਾ ਸ਼੍ਰੀ ਗੁਰੂਸਰ ਮਹਿਰਾਜ ਬਠਿੰਡਾ ਵਾਲੇ ਸਥਾਨ ਤੇ ਜੰਗ ਹੋਈ ਅਤੇ ਮੁਗਲਾਂ ਨੂੰ ਹਾਰ ਕੇ ਭਜਣਾ ਪਿਆ | ਉਹਨਾਂ ਘੋੜਿਆਂ ਦਾ ਨਾਮ ਗੁਰੂ ਸਾਹਿਬ ਨੇ ਜਾਨ ਭਾਈ ਅਤੇ ਸੁਹੇਲਾ ਘੋੜਾ ਰਖਿਆ | ਕਰਤਾਰਪੁਰ ਸਹਿਬ ਦੀ ਜੰਗ ਵਿਚ ਵੀ ਗੁਰੂ ਸਾਹਿਬ ਸੁਹੇਲਾ ਘੋੜੇ ਤੇ ਸਵਾਰ ਸਨ | ਇਸ ਜੰਗ ਵਿਚ ਸੇਹੇਲਾ ਘੋੜੇ ਦੇ ੬੦੦ ਗੋਲੀਆਂ ਲਗ ਗਈਆਂ | ਗੁਰੂ ਸਾਹਿਬ ਇਕ ਮਹੀਨੇ ਦੇ ਕਰੀਬ ਗੁਰੂ ਸਾਹਿਬ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਬੰਗਾ ਵਿਚ ਰਹੇ ਤੇ ਸੁਹੇਲਾ ਘੋੜੇ ਦਾ ਇਲਾਜ ਕਰਵਾਇਆ | ਫ਼ਿਰ ਗੁਰੂ ਸਾਹਿਬ ਬੰਗਾ ਤੋਂ ਕੀਰਤਪੁਰ ਸਾਹਿਬ ਨੂੰ ਚਲ ਪਏ | ਜਦੋਂ ਗੁਰੂ ਸਾਹਿਬ ਇਸ ਸਥਾਨ ਦੇ ਨੇੜੇ ਪਹੁੰਚੇ ਤਾਂ ਘੋੜੇ ਦੀ ਮੋਤ ਹੋ ਗਈ | ਗੁਰੂ ਸਾਹਿਬ ਨੇ ਆਪ ਇਸ ਸਥਾਨ ਤੇ ਸੇਹੇਲਾ ਘੋੜੇ ਦਾ ਸੰਸਕਾਰ ਅਤੇ ਅੰਤਿਮ ਅਰਦਾਸ ਕੀਤੀ | ਸ਼ੇਹੇਲ ਘੋੜੇ ਦੇ ਸ਼ਰੀਰ ਵਿਚੋਂ ਤਕਰੀਬਨ ਸਵਾ ਮਣ ਸਿਕਾ ਨਿਕਲਿਆ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸੁਹੇਲਾ ਘੋੜਾ ਸਾਹਿਬ, ਗੰਗੂਵਾਲ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਗੰਗੂਵਾਲ
    ਤਹਿਸੀਲ਼ :-ਅਨੰਦਪੁਰ ਸਾਹਿਬ
    ਜ਼ਿਲ੍ਹਾ :- ਰੋਪੜ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com