ਗੁਰਦੁਆਰਾ ਯਾਦਗਾਰ ਬੀਬੀ ਮੁਮਤਾਜ਼ ਜੀ ਸਾਹਿਬ ਜ਼ਿਲ੍ਹਾ ਰੋਪੜ ਦੇ ਪਿੰਡ ਪੁਰਖਾਲੀ ਦੇ ਨੇੜੇ ਸਥਿਤ ਹੈ। ਬੀਬੀ ਮੁਮਤਾਜ਼ ਜੀ ਰੋਪੜ ਦੇ ਨਿਹੰਗ ਖਾਨ ਦੀ ਧੀ ਸੀ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਮੁਗਲ ਫੌਜ ਲਗਾਤਾਰ ਉਹਨਾਂ ਦਾ ਪਿੱਛਾ ਕਰ ਰਹੀ ਸੀ। ਦੁਸ਼ਮਣਾਂ ਦੀ ਫੌਜ ਨਾਲ ਜੰਗ ਵਿਚ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਏ ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਨੂੰ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿਖੇ ਛੱਡ ਕਿ ਅੱਗੇ ਚੱਲੇ ਗਏ। ਬੀਬੀ ਮੁਮਤਾਜ਼ ਇੱਕ ਕਮਰੇ ਵਿੱਚ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੇ ਸਨ । ਜਦੋਂ ਮੁਗਲ ਫੌਜ ਨੂੰ ਪਤਾ ਲੱਗਿਆ ਕਿ ਹਵੇਲੀ ਵਿਖੇ ਕੁਝ ਸਿੱਖ ਸਨ। ਉਹ ਆਏ ਅਤੇ ਇਸ ਬਾਰੇ ਪੁੱਛਗਿੱਛ ਕੀਤੀ। ਕੋਟਲਾ ਨਿਹੰਗ ਖਾਨ ਨੇ ਮੁਗਲ ਫ਼ੋਜ਼ ਨੂੰ ਦਸਿਆ ਵੀ ਇਸ ਕਮਰੇ ਵਿਚ ਉਹਨਾਂ ਦੀ ਬੇਟੀ ਬੀਬੀ ਮੁਮਤਾਜ਼ ਆਪਣੇ ਪਤੀ ਦੀ ਦੇਖ ਭਾਲ ਕਰ ਰਹੇ ਹਨ | ਇਹ ਗਲ ਸੁਣ ਕੇ ਮੁਗਲ ਫ਼ੋਜ਼ ਉਸ ਕਮਰੇ ਵਿਚ ਨਹੀਂ ਗਈ ਅਤੇ ਉਸ ਜਗਹ ਤੋਂ ਚਲੀ ਗਈ | ਜਦੋਂ ਬੀਬੀ ਮੁਮਤਾਜ਼ ਜੀ ਨੇ ਆਪਣੇ ਪਿਤਾ ਨੂੰ ਇਹ ਕਹਿੰਦੇ ਸੁਣਿਆ ਤਾਂ ਉਹਨਾਂ ਨੇ ਉਸੇ ਸਮੇਂ ਤੋਂ ਹੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨਣ ਦਾ ਫ਼ੈਸਲਾ ਕੀਤਾ। ਭਾਈ ਬਚਿੱਤਰ ਸਿੰਘ ਦੇ ਅਕਾਲ ਚਲਾਣਾ ਤੋਂ ਬਾਅਦ, ਉਹਨਾਂ ਨੇ ਅਣਵਿਆਹੇ ਰਹਿਣ ਦੀ ਚੋਣ ਕੀਤੀ ਅਤੇ ਭਾਈ ਬਚਿੱਤਰ ਸਿੰਘ ਦੀ ਵਿਧਵਾ ਦੀ ਤਰ੍ਹਾਂ ਰਹਿਣਾ ਚੁਣਿਆ। ਬੀਬੀ ਮੁਮਤਾਜ਼ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਕਈ ਸਾਲ ਇਥੇ ਗੁਜਾਰੇ | ਇਸ ਸਥਾਨ ਤੋਂ ਕੁਝ ਹੀ ਦੂਰੀ ਤੇ ਬੀਬੀ ਮੁਮਤਾਜ਼ ਜੀ ਦੀ ਕਬਰ ਵੀ ਹੈ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਯਾਦਗਾਰ ਬੀਬੀ ਮੁਮਤਾਜ਼ ਜੀ ਸਾਹਿਬ, ਬਾਰੀ
ਕਿਸ ਨਾਲ ਸੰਬੰਧਤ ਹੈ
:-
ਬੀਬੀ ਮੁਮਤਾਜ਼ ਜੀ
ਪਤਾ:-
ਬਾਰੀ, ਪਿੰਡ ਪੁਰਖਾਲੀ ਦੇ ਨੇੜੇ
ਜ਼ਿਲ੍ਹਾ :- ਰੋਪੜ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|