ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਜੋਤੀਸਰ ਸਾਹਿਬ ਜ਼ਿਲਾ ਸੰਗਰੂਰ ਦੇ ਪਿੰਡ ਖੁਰਾਨਾ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਆਪਣੀ ਮਾਲਵਾ ਫ਼ੇਰੀ ਦੋਰਾਨ ਨਨਕਿਆਣਾ ਸਾਹਿਬ, ਅਕੋਈ ਹੁੰਦੇ ਹੋਏ ਆਏ | ਗੁਰੂ ਸਾਹਿਬ ਪਹਿਲਾਂ ਪਿੰਡ ਰੁਕੇ ਪਰ ਕਿਸੇ ਨੇ ਧਿਆਨ ਨਾ ਦਿੱਤਾ | ਜਦੋਂ ਮਾਈ ਕਰਮੋਂ ਨੂੰ ਪਤਾ ਲਗਿਆ ਤਾਂ ਉਹ ਗੁਰੂ ਸਾਹਿਬ ਦੇ ਪਿਛੇ ਪਿਛੇ ਆਈ | ਉਸਦੀ ਆਵਾਜ ਸੁਣ ਕੇ ਗੁਰੂ ਸਾਹਿਬ ਇਸ ਸਥਾਨ ਤੇ ਰੁਕ ਗਏ ਅਤੇ ਬੇਰੀ ਦੇ ਦਰਖਤ ਦੇ ਹੇਠ ਬੈਠ ਗਏ | ਮਾਈ ਕਰਮੋ ਜੀ ਨੇ ਸੰਗਤ ਦੇ ਨਾਲ ਗੁਰੂ ਸਾਹਿਬ ਦੇ ਅੱਗੇ ਸਿਰ ਝੁਕਾਇਆ ਅਤੇ ਪੀਣ ਲਈ ਦੁੱਧ ਭੇਂਟ ਕੀਤਾ | ਗੁਰੂ ਸਾਹਿਬ ਨੇ ਉਸ ਦੇ ਪੁਤਰਾਂ ਨੂੰ ਆਸ਼ਿਰਵਾਦ ਦਿੱਤਾ ਅਤੇ ਇਸ ਸਥਾਨ ਨੂੰ ਵੀ | ਬੇਰੀ ਦਾ ਦਰਖਤ ਆਜ ਵੀ ਇਥੇ ਮੋਜੂਦ ਹੈ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਜੋਤੀਸਰ ਸਾਹਿਬ, ਖੁਰਾਨਾ

ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਪਤਾ :-
ਪਿੰਡ :- ਖੁਰਾਨਾ
ਜ਼ਿਲਾ :- ਸੰਗਰੂਰ
ਰਾਜ :- ਪੰਜਾਬ
 

 
 
ItihaasakGurudwaras.com