ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਤੇਗਬਹਾਦਰ ਸਾਹਿਬ, ਮੂਲੋਵਾਲ

ਇਹ ਸਥਾਨ ਜ਼ਿਲਾ ਸੰਗਰੂਰ ਦੇ ਪਿੰਡ ਮੂਲੋਵਾਲ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਆਪਣੀ ਮਾਲਵਾ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਦੇ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਹੋਰ ਸੇਵਕ ਸਨ | ਪਹਿਲਾਂ ਗੁਰੂ ਸਾਹਿਬ ਗੁਰਦੁਆਰਾ ਸ਼੍ਰੀ ਬਿਸਤਰਾ ਸਾਹਿਬ ਵਾਲੇ ਸਥਾਨ ਤੇ ਆਏ | ਜਦੋਂ ਪਿੰਡ ਵਾਲਿਆਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈ | ਗੁਰੂ ਸਾਹਿਬ ਨੇ ਉਹਨਾਂ ਤੋਂ ਪੀਣ ਲਈ ਪਾਣੀ ਦੀ ਮੰਗ ਕਿਤੀ ਤਾਂ ਪਿੰਡ ਵਾਲਿਆਂ ਨੇ ਦਸਿਆ ਕੇ ਇਥੇ ਦਾ ਪਾਣੀ ਖਾਰਾ ਹੈ | ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਪਾਣੀ ਮਿਠਾ ਹੋ ਗਿਆ | ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਮਿਠਾ ਖੂਹ ਸਾਹਿਬ ਸਥਿਤ ਹੈ | ਗੁਰੂ ਸਾਹਿਬ ਇਥੇ ਚਾਰ ਦਿਨ ਰਹੇ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਇਕ ਮੰਜੀ ਬਣਾਈ ਸੀ ਜੋ ਕਿ ਦਰਬਾਰ ਸਾਹਿਬ ਵਿਚ ਸ਼ੁਸ਼ੋਬਿਤ ਹੈ |

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਮਾਛੀਵਾੜਾ ਤੋਂ ਆਲਮਗੀਰ ਆ ਗਏ | ਆਲਮਗੀਰ ਵਿਚ ਭਾਈ ਨਿਗਾਹੀਆ ਜੀ ਨੇ ਗੁਰੂ ਸਾਹਿਬ ਨੂੰ ਇਕ ਘੋੜਾ ਭੇਂਟ ਕੀਤਾ | ਘੋੜਾ ਲੈਕੇ ਗੁਰੂ ਸਾਹਿਬ ਅੱਗੇ ਰਾਏ ਕੋਟ ਵਲ ਚਲ ਪਏ | ਗੁਰੂ ਸਾਹਿਬ ਨੂੰ ਘੋੜਾ ਭੇਂਟ ਕਰਨ ਦੇ ਕਾਰਨ ਮੁਗਲਾਂ ਨੇ ਭਾਈ ਨਿਗਾਹੀਆ ਜੀ ਦੇ ਪੁਤਰ ਅਤੇ ਭੈਣ ਨੂੰ ਮਾਰ ਦਿੱਤਾ ਹੈ | ਰਾਏਕੋਟ ਆਕੇ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲਗਿਆ | ਭਾਈ ਨਿਗਾਹੀਆ ਜੀ ਮੁਗਲਾਂ ਤੋਂ ਬਚਕੇ ਇਥੇ ਆਪਣੇ ਨਾਨਕੇ ਘਰ ਮੁਲੋਵਾਲ ਆ ਗਏ | ਭਾਈ ਨਿਗਾਹੀਆ ਜੀ ਨੂੰ ਮਿਲ਼ਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਅਤੇ ਭਾਈ ਨਿਗਾਹੀਆ ਜੀ ਨੂੰ ਧੀਰਜ ਦਿਂਦਿਆਂ ਕਿਹਾ ਕਿ ਤੁਸੀਂ ਆਪਣਾ ਪਿੰਡ ਤਾਂ ਤਾਰਿਆ ਹੀ ਹੈ ਪਰ ਤੁਸੀਂ ਨਾਲ ਨਾਲ ਆਪਣੇ ਨਾਨਕੇ ਵੀ ਤਾਰਤੇ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਬਖਸ਼ਿਆ ਕੇ ਪੰਦਰਾ ਪੋਹ ਦੇ ਦਿਨ ਆਪ ਹਾਜ਼ਿਰ ਹੋਵਾਂਗੇ ਕੋਈ ਬੇਅਦਬੀ ਨਾ ਕਰਨੀ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਸਾਹਿਬ, ਮੂਲੋਵਾਲ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਤੇਗਬਹਾਦਰ ਸਾਹਿਬ, ਮੂਲੋਵਾਲ

ਕਿਸ ਨਾਲ ਸਬੰਧਤ ਹੈ :-
ਸ਼੍ਰੀ ਗੁਰੂ ਤੇਗ ਬਹਾਦਰ ਜੀ

ਪਤਾ :-
ਪਿੰਡ :- ਮੂਲੋਵਾਲ
ਜ਼ਿਲਾ :- ਸੰਗਰੂਰ
ਰਾਜ਼ :- ਪੰਜਾਬ
 

 
 
ItihaasakGurudwaras.com