ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਛਾਪੜੀ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਛਾਪੜੀ ਵਿਚ ਸਥਿਤ ਹੈ । ਛਾਪੜੀ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਥੇ ਸ਼੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਤੇ ਮੱਖਣ ਸ਼ਾਹ ਲੁਬਾਣਾ ਅਤੇ ਭਗਤੀ ਦਾ ਉਪਦੇਸ ਦੇਦੇ ਹੋਏ ਏਥੇ ਪਧਾਰੇ ਸਨ ਅਤੇ ਇਹ ਅੱਠ ਗੁੱਠਾ ਖੂਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਅਤੇ ਵਰ ਦਿਤਾ ਕਿ ਜੋ ਕੋਈ ਵੀ ਨਿਹਚਾ ਨਾਲ ਇਸਨਾਨ ਕਰੇਗਾ ਉਸ ਆਸ ਮੁਰਾਦ ਪੂਰੀ ਹੁੰਦੀ ਹੈ।

ਖਡੂਰ ਵਿੱਚ ਇੱਕ ਸ਼ਿਵ ਨਾਥ ਨਾਮ ਦਾ ਤਪਾ ਜੋਗੀ ਖਹਿਰੇ ਜੱਟਾਂ ਦਾ ਗੁਰੂ ਸੀ । ਜਦੋਂ ਸੰਮਤ ੧੬੦੧ ਬਿ: ਨੂੰ ਕੁਦਰਤ ਨਾਲ ਬਰਖਾ ਨਾ ਹੋਈ ਤਾਂ ਜੱਟਾਂ ਨੇ ਗੁਰੂ ਸਾਹਿਬ ਨੂੰ ਮੀਂਹ ਪਵਾਉਣ ਵਾਸਤੇ ਕਿਹਾ ਅਗੋਂ ਗੁਰੂ ਸਾਹਿਬ ਨੇ ਉਨਾਂ ਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਵਾਸਤੇ ਕਿਹਾ | ਉਹ ਆਪਣੇ ਗੁਰੂ ਸ਼ਿਵ ਨਾਥ ਕੋਲ ਗਏ ਤਾਂ ਅਗੋ ਤਪੇ ਹੋਏ ਸ਼ਿਵ ਨਾਥ ਨੇ ਕਿਹਾ ਤੁਸੀ ਲਹਿਣੇ ਨੂੰ ਕਹੋ ਕੇ ਜਾਂ ਤਾ ਮੀਂਹ ਪਵਾਵੇ ਤੇ ਜਾਂ ਏਥੋਂ ਉਠ ਕੇ ਕਿਤੇ ਹੋਰ ਚਲਾ ਜਾਵੇ | ਗੁਰੂ ਸਾਹਿਬ ਨਗਰ ਖਡੂਰ ਸਾਹਿਬ ਤੋਂ ਚਲ ਕਿ ਏਥੇ ਆ ਬਿਰਾਜੇ । ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਅਤੇ ਖਡੂਰ ਸਾਹਿਬ ਦੀ ਸੰਗਤ ਨੇ ਗੁਰੂ ਸਾਹਿਬ ਨੂੰ ਵਾਪਿਸ ਖਡੂਰ ਲੈ ਕੇ ਜਾਣ ਦੀ ਬੇਨਤੀ ਕਿਤੀ | ਸੰਗਤ ਨੇ ਆਪਣੀ ਮੂਰਖਤਾ ਦੀ ਖਿਮਾਂ ਵੀ ਇਥੇ ਹੀ ਆ ਕੇ ਗੁਰੂ ਸਾਹਿਬ ਤੋਂ ਮੰਗੀ |ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਥੇ ਆ ਕੇ ਉਚਾਰਿਆ "ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ"

ਤਸਵੀਰਾਂ ਲਈਆਂ ਗਈਆਂ :- ੭ ਨਵੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਛਾਪੜੀ ਸਾਹਿਬ, ਛਾਪੜੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅੰਗਦ ਦੇਵ ਜੀ
  • ਸ਼੍ਰੀ ਗੁਰੂ ਅਮਰਦਾਸ ਜੀ
  • ਸ਼੍ਰੀ ਗੁਰੂ ਅਰਜਨ ਦੇਵ ਜੀ
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਜੀ
  • ਮੱਖਣ ਸ਼ਾਹ ਲੁਬਾਣਾ

  • ਪਤਾ
    ਪਿੰਡ :- ਛਾਪੜੀ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com