ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੋਬਾਰਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੀ ਤਹਿਸੀਲ ਗੋਇੰਦਵਾਲ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਦੇ ਨਜ਼ਦੀਕ ਹੀ ਸਥਿਤ ਹੈ | ਇਸ ਸਥਾਨ ਦੇ ਅੰਦਰ ਹੇਠ ਲਿਖੇ ਸਥਾਨ ਸ਼ੁਸ਼ੋਬਿਤ ਹਨ

  • ਇਹ ਸਥਾਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਘਰ ਹੁੰਦਾ ਸੀ, ਇਥੇ ਗੁਰੂ ਸਹਿਬ ਨੇ ਬੀਬੀ ਭਾਨੀ ਜੀ ਨੂੰ ਗੁਰ ਗੱਦੀ ਸੋਢੀ ਵੰਸ਼ ਦੇ ਵਿਚ ਰਹਿਣ ਦਾ ਵਰ ਬਖਸ਼ਿਆ

  • ਸ਼੍ਰੀ ਕੀਲੀ ਸਾਹਿਬ :- ਸ਼੍ਰੀ ਗੁਰੂ ਅਮਰਦਾਸ ਜੀ ਬਹੁਤ ਬਿਰਧ ਹੋਣ ਕਾਰਨ ਇਸ ਕੀਲੀ ਦਾ ਸਹਾਰਾ ਲੈਕੇ ਖੜੇ ਹੁੰਦੇ ਸਨ
  • ਗੁਰਗੱਦੀ ਸਥਾਨ :- ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਇਥੇ ਗੁਰਗੱਦੀ ਬਖਸ਼ੀ
  • ਜੋਤੀ ਜੋਤ ਸਥਾਨ :- ਇਥੇ ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ
  • ਜਨਮ ਸਥਾਨ :- ਇਸ ਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ
  • ਥੰਮ ਸਾਹਿਬ :- ਬਾਲ ਅਵਸਥਾ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਇਥੇ ਖੇਡਿਆ ਕਰਦੇ ਸਨ ਅਤੇ ਬੀਬੀ ਭਾਨੀ ਜੀ ਇਥੇ ਹੀ ਲੰਗਰ ਬਣਾਇਆ ਕਰਦੇ ਸਨ
  • ਪਾਲਕੀ ਸਾਹਿਬ :- ਸ਼੍ਰੀ ਗੁਰੂ ਅੰਗਦ ਦੇਵ ਜੀ ਇਸ ਪਾਲਕੀ ਸਾਹਿਬ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਸ਼੍ਰੀ ਹਰਿਮੰਦਰ ਸਾਹਿਬ ਲੈਕੇ ਗਏ
  • ਸਿਰ ਦੇ ਵਾਲ :- ਸ਼੍ਰੀ ਗੁਰੂ ਅਮਰਦਾਸ ਜੀ ਦੇ ਸਿਰ ਦੇ ਵਾਲ .
  • ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਬਾਬਾ ਮੋਹਨ ਦਾਸ ਜੀ ਕੋਲੋਂ ਸੈਚੀਂਆਂ ਲੈਣ ਆਏ
  • ਸ਼੍ਰੀ ਗੁਰੂ ਰਾਮਦਾਸ ਜੀ ਦਾ ਖੂਹ ਸਾਹਿਬ.
     

     
    ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
     
     
      ਵਧੇਰੇ ਜਾਣਕਾਰੀ :-
    ਗੁਰਦੁਆਰਾ ਸ਼੍ਰੀ ਚੋਬਾਰਾ ਸਾਹਿਬ, ਗੋਇੰਦਵਾਲ ਸਾਹਿਬ

    ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਮਰਦਾਸ ਜੀ
  • ਸ਼੍ਰੀ ਗੁਰੂ ਅਮਰਦਾਸ ਜੀ
  • ਸ਼੍ਰੀ ਗੁਰੂ ਅੰਗਦ ਦੇਵ ਜੀ
  • ਬੀਬੀ ਭਾਨੀ ਜੀ

  • ਪਤਾ :-
    ਗੋਇੰਦਵਾਲ ਸਾਹਿਬ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com