ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਚੋਬਾਰਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੀ ਤਹਿਸੀਲ ਪੱਟੀ ਵਿਚ ਸਥਿਤ ਹੈ | ਲਾਹੋਰ ਦੀ ਸੰਗਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਦੁਸ਼ਾਲੇ ਲੈ ਕੇ ਆਈ ਸੀ | ਮੁਗਲਾਂ ਨੇ ਉਹ ਦੁਸ਼ਾਲੇ ਖੋ ਲਏ ਸੀ | ਸੰਗਤ ਨੇ ਭਾਈ ਕੀ ਡਰੋਲੀ ਆ ਕੇ ਗੁਰੂ ਸਾਹਿਬ ਨੂੰ ਦਸਿਆ | ਗੁਰੂ ਸਾਹਿਬ ਨੇ ਕਿਹਾ ਕੇ ਹੁਣ ਉਹ ਸਾਡੇ ਦੁਸ਼ਾਲੇ ਨੇ ਅਸੀਂ ਆਪਣੇ ਆਪ ਲੈ ਲਵਾਂਗੇ | ਤੁਹਾਡੀ ਸੇਵਾ ਸਾਨੂੰ ਮੰਜੂਰ ਹੈ | ਗੁਰੂ ਸਾਹਿਬ ਨੇ ਭਾਈ ਬਿਧੀ ਚੰਦ ਜੀ ਦੀ ਜੀਮੇਵਾਰੀ ਲਾਈ ਦੁਸ਼ਾਲੇ ਲਿਆਉਣ ਦੀ | ਗੁਰੂ ਸਾਹਿਬ ਤੋਂ ਆਗਿਆ ਲੈਕੇ ਭਾਈ ਬਿਧੀ ਚੰਦ ਜੀ ਪੱਟੀ ਸ਼ਹਿਰ ਪੰਹੁਚੇ | ਪੱਟੀ ਉਹਨਾਂ ਦਿਨਾ ਵਿਚ ਇਕ ਵਪਾਰਿਕ ਕੇਂਦਰ ਸੀ | ਭਾਈ ਬਿਧੀ ਚੰਦ ਜੀ ਨੇ ਪਹਿਲਾਂ ਵਪਾਰੀ ਬਣਕੇ ਦੁਸ਼ਾਲਿਆਂ ਦਾ ਪਤਾ ਲੱਗਾਇਆ | ਭਾਈ ਬਿਧੀ ਚੰਦ ਜੀ ਨੇ ਇਕ ਬੇਗਮ ਦਾ ਲਿਬਾਸ ਪਾ ਕੇ ਉਹ ਇਸ ਸਥਾਨ ਤੇ ਜੋ ਕੇ ਹਾਕਿਮ ਦੇ ਘਰ ਹੁੰਦਾ ਸੀ ਇਥੇ ਪੰਹੁਚੇ ਅਤੇ ਉਹਨਾਂ ਨੂੰ ਦੁਸ਼ਾਲੇ ਦਿਖਾਉਣ ਲੱਗੇ | ਹਾਕਿਮਾਂ ਦੀ ਬੇਗਮਾਂ ਨੇ ਉਹਨਾਂ ਨੂੰ ਉਹ ਦੁਸ਼ਾਲੇ ਵੀ ਦਿਖਾਏ ਜਿਹੜੇ ਉਹਨਾਂ ਨੇ ਲਾਹੋਰ ਦੀ ਸੰਗਤ ਤੋਂ ਖੋਹੇ ਸੀ | ਭਾਈ ਬਿਧੀ ਚੰਦ ਜੀ ਉਹ ਦੁਸ਼ਾਲੇ ਖੋਹ ਕੇ ਭਜ ਗਏ | ਹਾਕਿਮਾਂ ਦੀਆਂ ਬੇਗਮਾਂ ਨੇ ਰੌਲਾ ਪਾ ਦਿੱਤਾ, ਅਤੇ ਹਾਕਿਮਾਂ ਨੇ ਸਾਰੇ ਪੱਟੀ ਦੇ ਦਰਵਾਜੇ ਬੰਦ ਕਰਵਾ ਦਿੱਤੇ ਅਤੇ ਹਰ ਘਰ ਦੀ ਤਲਾਸ਼ੀ ਹੋਣ ਲੱਗੀ | ਭਾਈ ਬਿਧੀ ਚੰਦ ਜੀ ਇਥੇ ਭੱਠੀ (ਗੁਰਦੁਆਰਾ ਸ਼੍ਰੀ ਭੱਠ ਸਾਹਿਬ, ਪਁਟੀ ) ਤੇ ਪੰਹੁਚੇ ਅਤੇ ਲੁਕਣ ਲਈ ਜਗਾਹ ਪੁਛੀ | ਭੱਠੀ ਵਾਲੇ ਨੇ ਭੱਠੀ ਵਲ ਇਸ਼ਾਰਾ ਕਰ ਦਿੱਤਾ ਜਿਥੇ ਅੱਗ ਬਲਦੀ ਸੀ | ਭਾਈ ਸਾਹਿਬ ਭੱਠੀ ਵਿਚ ਬੈਠ ਗਏ | ਦੁਸਰੇ ਪਾਸੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਆਪ ਤੇ ਪਾਣੀ ਪੁਵਾਉਣ ਲੱਗ ਗਏ ਕਿਉਂਕੇ ਉਹਨਾਂ ਦਾ ਸਿੰਘ ਅੱਗ ਦੇ ਸੇਕ ਵਿਚ ਬੈਠਾ ਹੈ | ਗੁਰੂ ਸਾਹਿਬ ਦੀ ਮਿਹਰ ਸਦਕਾ ਭਾਈ ਬਿਧੀ ਚੰਦ ਜੀ ਨੂੰ ਕੋਈ ਨੁਕਸਾਨ ਨਾ ਹੋਇਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਚੋਬਾਰਾ ਸਾਹਿਬ, ਪੱਟੀ

ਕਿਸ ਨਾਲ ਸੰਬੰਧਤ ਹੈ :-
  • ਭਾਈ ਬਿਧੀ ਚੰਦ ਜੀ

  • ਪਤਾ :-
    ਪੱਟੀ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com