ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਸ਼ਹਿਰ ਗੋਇੰਦਵਾਲ ਸਾਹਿਬ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੋਇੰਦਵਾਲ ਸਾਹਿਬ ਜੀ ਤੋਂ ਬਾਹਰ ਸ਼੍ਰੀ ਖਡੂਰ ਸਾਹਿਬ ਦੀ ਸੜਕ ਤੇ ਸਥਿਤ ਹੈ | ਖਹਿਰਾ ਚੱਕ ਜੋ ਕਿ ਹੁਣ ਖਡੂਰ ਸਾਹਿਬ ਆਖਦੇ ਹਨ | ਖਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਅੰਗਦ ਦੇਵ ਜੀ ਸੰਗਤ ਵਿੱਚ ਸਸ਼ੋਭਤ ਸਨ ਅਤੇ ਗੁਰਬਾਣੀ ਦਾ ਜਸ ਹੋ ਰਿਹਾ ਸੀ । ਬੀਬੀ ਅਮਰੋ ਜੀ ਅਤੇ ਬਾਬਾ ਅਮਰਦਾਸ ਜੀ ਨਮਸਕਾਰ ਕਰਕੇ ਬੈਠ ਗਏ ਗੁਰੂ ਸਾਹਿਬ ਨੇ ਪੁੱਛਿਆ ਪੁੱਤਰੀ ਦੱਸੋ ਜੀ | ਬੀਬੀ ਜੀ ਨੇ ਬੇਨਤੀ ਕੀਤੀ ਕਿ ਬਾਬਾ ਅਮਰਦਾਸ ਜੀ ਆਪ ਪਾਸੋਂ ਸੇਵਾ ਦੀ ਦਾਤ ਮੰਗਦੇ ਹਨ | ਗੁਰੂ ਸਾਹਿਬ ਨੇ ਲੰਗਰ ਅਤੇ ਪਾਣੀ ਢੋਣ ਦੀ ਸੇਵਾ ਬਖਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਵਾਸਤੇ ਅੰਮ੍ਰਿਤ ਵੇਲੇ ਬਿਆਸ ਦਰਿਆ ਤੋਂ ਜੱਲ ਦੀ ਗਾਗਰ ਲਿਆਇਆ ਕਰਦੇ ਸਨ | ਰਸਤੇ ਵਿਚ ਇੱਕ ਟਿੱਬੇ ਤੇ ਜਿਸ ਦੇ ਲਾਗੇ ਇੱਕ ਦਰੱਖਤ ਸੀ ਜੋ ਅੱਜ ਵੀ ਹੈ ਉਸ ਤੇ ਗਾਗਰ ਰੱਖ ਕੇ ਦਮ ਲਿਆ ਕਰਦੇ ਸਨ | ਇਸ ਕਰਕੇ ਇਹ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪ੍ਰਸਿੱਧ ਹੋਇਆ | ਬਾਬਾ ਅਮਰਦਾਸ ਜੀ ਜਲ ਦੀ ਗਾਗਰ ਲੈ ਕੇ ਖਹਿਰਾ ਚੱਕ ਪਹੁੰਚੇ। ਜਿਸ ਨੂੰ ਹੁਣ ਖਡੂਰ ਸਾਹਿਬ ਆਖਦੇ ਹਨ ਅਤੇ ਲੱਕੜ ਦੇ ਕਿੱਲੇ ਨਾਲ ਅੜ ਕੇ ਖੱਡੀ ਵਿੱਚ ਡਿੱਗ ਪਏ ਤੇ ਜੁਲਾਹੀ ਨੇ ਫਿੱਕੇ ਸ਼ਬਦ ਬੋਲੇ ਬਾਬਾ ਜੀ ਕਿਹਾ ਕਿ ਕਮਲੀਏ ਗੁਰੂ ਜੀ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ । ਸਵੇਰੇ ਕਮਲੀ ਜੁਲਾਹੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਹਾਜ਼ਰ ਹੋਏ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੁਹਾਨੂੰ ਬਾਬਾ ਜੀ ਨੂੰ ਨਿਥਾਵਾਂ ਨਹੀਂ ਕਹਿਣਾ ਚਾਹੀਦਾ। ਇਹ ਨਿਥਾਂਵਿਆਂ ਦੇ ਥਾਉਂ ਹਨ ਅਤੇ ਕਈ ਹੋਰ ਵੀ ਵਰ ਦਿੱਤੇ ।

ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਗੋਇੰਦਵਾਲ ਸਾਹਿਬ

ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਅਮਰਦਾਸ ਜੀ

  • ਪਤਾ :-
    ਗੋਇੰਦਵਾਲ ਸਾਹਿਬ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com