ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੁਰ ਸਿੰਘ ਵਿਚ ਸਥਿਤ ਹੈ | ਇਸ ਦੇ ਪਿੰਡ ਦੇ ਭਾਈ ਭਾਗ ਮੱਲ ਜੀ ਦੀ ਬੇਨਤੀ ਪ੍ਰਵਾਨ ਕਰਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਆਏ | ਭਾਈ ਭਾਗ ਮੱਲ ਜੀ ਨੇ ਆਪਣੇ ਨਵੇਂ ਬਣੇ ਮਕਾਨ ਅਤੇ ੧੦੦ ਬਿਘਾ ਜਮੀਨ ਗੁਰੂ ਸਾਹਿਬ ਨੂੰ ਭੇਂਟ ਕੀਤੀ ਅਤੇ ਬੇਨਤੀ ਕੀਤੀ ਕਿ ਆਪ ਇਥੇ ਰਹਿਕੇ ਸਿਖੀ ਦਾ ਪ੍ਰਚਾਰ ਕਰੋ | ਗੁਰੂ ਸਾਹਿਬ ਨੇ ਭੇਂਟ ਸਵਿਕਾਰ ਕਰਦੇ ਹੋਏ ਕਿਹਾ ਅਸੀਂ ਇਕ ਜਗਹ ਨਹੀਂ ਰਹਿ ਸਕਦੇ ਹੋਰ ਵੀ ਕੀ ਕੰਮ ਕਰਨੇ ਹੁੰਦੇ ਹਨ | ਪਰ ਤੁਹਾਡੇ ਇਸ ਸਥਾਨ ਤੇ ਇਕ ਦਿਨ ਸਿਖੀ ਦਾ ਕੇਂਦਰ ਜਰੂਰ ਬਣੇਗਾ | ਬਾਅਦ ਵਿਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਇਸ ਜਾਇਦਾਦ ਭਈ ਬਿਧੀ ਚੰਦ ਜੀ ਨੂੰ ਭੇਂਟ ਕੀਤੀ | ਪਰ ਬਿਧੀ ਚੰਦ ਜੀ ਨੇ ਗੁਰੂ ਸਹਿਬ ਨੂੰ ਛੱਡ ਕੇ ਜਾਣ ਤੋਂ ਇਨਕਾਰ ਕਰ ਦਿੱਤਾ | ਫ਼ੇਰ ਗੁਰੂ ਸਾਹਿਬ ਨੇ ਭਾਈ ਬਿਧੀ ਚੰਦ ਜੀ ਦੇ ਪੁਤਰ ਬਾਬਾ ਲਾਲ ਚੰਦ ਜੀ ਨੂੰ ਇਸਨੂੰ ਸੰਭਾਲਣ ਲਈ ਕਿਹਾ | ਉਸ ਦਿਨ ਤੋਂ ਬਾਅਦ ਬਾਬਾ ਲਾਲ ਚੰਦ ਜੀ ਦਾ ਪਰਿਵਾਰ ਇਸ ਸਥਾਨ ਤੇ ਰਹਿ ਰਿਹਾ ਹੈ ਅਤੇ ਸੇਵਾ ਕਰ ਰਿਹਾ ਹੈ | ਆਜ ਉਹਨਾਂ ਦੇ ਪਰਿਵਾਰ ਦੀ ਆਗਲੀ ਪੀੜੀਆਂ ਇਸ ਸਥਾਨ ਦੀ ਦੇਖ ਭਾਲ ਕਰ ਰਹੀਆਂ ਹਨ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਸੁਰ ਸਿੰਘ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਸੁਰ ਸਿੰਘ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    HistoricalGurudwaras.com