ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਝੁਲਣਾ ਮਹਿਲ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਥਾਥੀ ਅਤੇ ਖਾਰਾ ਦੇ ਵਿਚਕਾਰ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਰਾਤ ਵੇਲੇ ਇਸ ਸਥਾਨ ਤੇ ਆਕੇ ਆਰਾਮ ਕਰਿਆ ਕਰਦੇ ਸਨ | ਇਸ ਸਥਾਨ ਤੇ ਸੰਗਤ ਲਈ ਉਹ ਦੀਵਾਨ ਵੀ ਲਗਾਇਆ ਕਰਦੇ ਸਨ | ਇਕ ਦੀਵਾਨ ਚਲ ਰਿਹਾ ਸੀ ਕੇ ਨੇੜਿਉਂ ਦੀ ਸ਼ਾਹੀ ਫ਼ੋਜ ਲੰਗ ਰਹੀ ਸੀ ਜਿਸ ਵਿਚ ਹਾਥੀ ਘੋੜੇ ਅਤੇ ਸਿਪਾਹੀ ਸਨ | ਸੰਗਤ ਮੁੜਕੇ ਪਿਛੇ ਦੇਖਣ ਲਗ ਪਈ ਗੁਰੂ ਸਾਹਿਬ ਨੇ ਪੁਛਿਆ ਭਾਈ ਕੀ ਦੇਖਦੇ ਹੋ ਤਾਂ ਸੰਗਤ ਨੇ ਕਿਹਾ ਗੁਰੂ ਸਾਹਿਬ ਅਸੀਂ ਹਾਥੀ ਝੁਲਦੇ ਜਾਂਦੇ ਦੇਖ ਰਹੇ ਹਾਂ |ਤਾਂ ਗੁਰੂ ਸਾਹਿਬ ਨੇ ਕਿਹਾ ਇਹ ਨਾਂ ਦੇ ਹਾਥੀ ਝੁਲ ਰਹੇ ਹਨ ਤੁਹਾਡੇ ਇਥੇ ਤਾਂ ਮਹਿਲ ਝੁਲ਼ਿਆ ਕਰਨਗੇ |ਗੁਰੂ ਸਾਹਿਬ ਦੇ ਵਕਤ ਦੀ ਇਥੇ ਇਕ ਦੀਵਾਰ ਹੈ ਜੋ ਹੁਣ ਝੂਲਦੀ ਹੈ |ਜਿਸ ਉਤੇ ਬੈਠ ਕੇ ਇੰਝ ਪ੍ਰਤੀਤ ਹੁੰਦਾ ਹੈ ਜੀਵੇਂ ਅਸੀਂ ਪੀਂਗ ਤੇ ਬੈਠੇ ਹੋਈਏ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਝੁਲਣਾ ਮਹਿਲ ਸਾਹਿਬ, ਖਾਰਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਪਿੰਡ :- ਥਾਥੀ ਖਾਰਾ
    ਜ਼ਿਲ੍ਹਾ :- ਤਰਨ ਤਾਰਨ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com